20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਮੁਕੀਮਪੁਰ 'ਚ 21ਵਾਂ ਛਿੰਝ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 23-05-2026
ਘਰੋਟਾ, 22 ਮਈ (ਸੰਜੀਵ ਗੁਪਤਾ)-ਪਿੰਡ ਮੁਕੀਮਪੁਰ 'ਚ ਪੀਰ ਬਾਬਾ ਪੰਜ ਪੀਰ ਦੇ ਅਸ਼ੀਰਵਾਦ ਨਾਲ 21ਵਾਂ ਸਲਾਨਾ ਛਿੰਝ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਮੇਲੇ 'ਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਕੁਸ਼ਤੀਆਂ ਦਾ ਆਨੰਦ ਮਾਣਿਆ | ਇਸ ਮੌਕੇ ਤਿਲਕ ਸਿੰਘ, ਰਾਮ ਸਿੰਘ ਤੇ ਜਗਦੇਵ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੁਸ਼ਤੀਆਂ ਦੌਰਾਨ ਰੈਫ਼ਰੀ ਤੇ ਕੋਚ ਦੀ ਭੂਮਿਕਾ ਬਲਕਾਰ ਸਿੰਘ ਪਹਿਲਵਾਨ ਨੇ ਨਿਭਾਈ | ਮੇਲੇ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਵਿਚ ਸੇਵਾਦਾਰ ਸ਼ੇਰ ਸਿੰਘ ਤੇ ਸਮੂਹ ਸੇਵਾਦਾਰਾਂ ਨੇ ਅਹਿਮ ਯੋਗਦਾਨ ਪਾਇਆ | ਛਿੰਝ ਮੇਲੇ ਦੀ ਵੱਡੀ ਮਾਲੀ ਦੀ ਕੁਸ਼ਤੀ 'ਚ ਅਭੀ ਧਮਰਾਈ ਤੇ ਪੱਥਰ ਡੇਰਾ ਬਾਬਾ ਨਾਨਕ ਦਰਮਿਆਨ ਮੁਕਾਬਲਾ ਹੋਇਆ, ਜਿਸ ਨੇ ਦਰਸ਼ਕਾਂ ਨੂੰ ਖੂਬ ਰੋਮਾਂਚਕ ਕੀਤਾ | ਜਦਕਿ ਛੋਟੀ ਮਾਲੀ ਵਿਚ ਯੁਵਰਾਜ ਮਿਰਜ਼ਾਪੁਰ ਤੇ ਤੇਗੂ ਕੋਲੀਆਂ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ | ਹੋਰ ਛੋਟੀ ਮਾਲੀ ਦੀਆਂ ਕੁਸ਼ਤੀਆਂ ਵਿਚ ਦੁਸ਼ਾਂਤ ਸਦਾਨਾ ਤੇ ਨਿਫ ਵਿਚਕਾਰ ਹੋਏ ਮੁਕਾਬਲੇ ਦੇ ਫਾਈਨਲ ਵਿਚ ਅਭੀ ਜੇਤੂ ਰਿਹਾ | ਜਦਕਿ ਛੋਟੀ ਮਾਲੀ 'ਚ ਯੁਵਰਾਜ ਮਿਰਜ਼ਾਪੁਰ ਤੇ ਦੁਸ਼ਾਂਤ ਸਦਾਨਾ ਜੇਤੂ ਰਹੇ | ਇਸ ਤੋਂ ਇਲਾਵਾ ਰਫੀਦ ਮਿਰਜ਼ਾਪੁਰ, ਰਾਹੁਲ ਯੂ.ਪੀ., ਤੁਸ਼ਾਰ ਸਰਨਾ ਵੀ ਖਿੱਚ ਦਾ ਕੇਂਦਰ ਰਹੇ | ਕਾਰਤਿਕ ਪਹਿਲਵਾਨ ਜੇ.ਡੀ. ਲਾਡੋਚੱਕ, ਅਮਰ ਦੀਨਾਨਗਰ ਨੇ ਮਲਾਵ, ਅੰਕਿਤ ਕੋਠੀ ਪੰਡਿਤਾਂ ਨੇ ਰਿਸ਼ੂ, ਅੰਨੂ ਕਿਲਾ ਜਮਾਲਪੁਰ, ਦੀਪੂ ਪਠਾਨਕੋਟ ਤੇ ਵਿੱਕੀ ਸਰਨਾ ਨੇ ਵੀ ਆਪਣੇ ਦਾਅ-ਪੇਚ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਮੇਲੇ ਦੌਰਾਨ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੇਵਾਦਾਰ ਸ਼ੇਰ ਸਿੰਘਅਤੇ ਕੋਚ ਬਲਕਾਰ ਸਿੰਘ ਪਹਿਲਵਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ਼ੁੱਧ ਪਾਣੀ ਦੀ ਗਾਰੰਟੀ ਦੇਣ ਵਾਲੇ ਉਮੀਦਵਾਰ ਨੂੰ ਹੀ ਦਿਓ ਵੋਟ-ਨਰੇਸ਼ ਮਹਾਜਨ ਨਿਰਗੁਣ ਅਗਲੀ ਖ਼ਬਰ ਵਾਰਡ ਨੰਬਰ-8 ਈਸਾ ਨਗਰ 'ਚ ਕਾਂਗਰਸ ਨੂੰ ਮਿਲੀ ਮਜ਼ਬੂਤੀ
Ad Position 24