ਗੁਰਦਾਸਪੁਰ, 23 ਮਈ (ਚੱਕਰਾਜਾ)- ਲੋਕ ਸੰਘਰਸ਼ ਮੋਰਚੇ ਵਲੋਂ ਕਮੇਟੀ ਦੀਆਂ ਚੋਣਾਂ ਨੰੂ ਲੈ ਕੇ ਜ਼ਿਲ੍ਹਾ ਇਕਾਈ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਵਲੋਂ ਧਾਰੀਵਾਲ, ਸ੍ਰੀ ਹਰਗੋਬਿੰਦਪੁਰ, ਫ਼ਤਿਹਗੜ੍ਹ ਚੂੜੀਆਂ ਤੇ ਬਟਾਲਾ ਵਿਖੇ ਹੋ ਰਹੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਸਬੰਧ 'ਚ ਵਿਚਾਰ ਵਟਾਂਦਰਾ ਕੀਤਾ ਅਤੇ ਆਗੂਆਂ ਵਲੋਂ ਆਪਣੇ ਵਿਚਾਰ ਰੱਖੇ ਗਏ | ਇਸ ਮੌਕੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਜ਼ਿਲ੍ਹਾ ਇਕਾਈ ਵਲੋਂ ਦਲੀਲਾਂ ਦਿੱਤੀਆਂ ਗਈਆਂ ਹਨ ਜੋ ਮੋਰਚੇ ਦੀ ਪੰਜਾਬ ਕੋਰ ਕਮੇਟੀ ਵਿਚ ਰੱਖੀਆਂ ਜਾਣਗੀਆਂ | ਇਸ ਮੌਕੇ ਮੋਰਚੇ ਦੇ ਚੇਅਰਮੈਨ ਮਨਮੋਹਨ ਸਿੰਘ ਭਾਗੋਵਾਲੀਆ ਨੰੂ ਇਨ੍ਹਾਂ ਚੋਣਾਂ ਲਈ ਚੇਅਰਮੈਨ ਤੇ ਜਨਰਲ ਸਕੱਤਰ ਬਲਬੀਰ ਸਿੰਘ ਪਾਹੜਾ ਨੰੂ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚੋਣਾਂ 'ਚ ਕਿਸ ਪਾਰਟੀ ਦੀ ਮਦਦ ਕੀਤੀ ਜਾਣੀ ਹੈ, ਉਸ ਬਾਰੇ ਕੋਰ ਕਮੇਟੀ ਵਲੋਂ ਜੋ ਫ਼ੈਸਲਾ ਹੋਵੇਗਾ, ਉਸ ਨੰੂ ਮੋਰਚੇ ਵਲੋਂ ਚੇਅਰਮੈਨ ਮਨਮੋਹਨ ਸਿੰਘ ਭਾਗੋਵਾਲੀਆ ਦੀ ਨਿਗਰਾਨੀ ਹੇਠ ਲਾਗੂ ਕੀਤਾ ਜਾਵੇਗਾ | ਇਸ ਮੌਕੇ ਐਸ.ਸੀ ਵਿੰਗ ਦੇ ਪ੍ਰਧਾਨ ਰਾਜ ਕੁਮਾਰ, ਗੁਰਦੇਵ ਸਿੰਘ, ਸਕੱਤਰ ਹੈਰੀ ਕਾਹਲੋਂ, ਮੈਨੇਜਰ ਆਰ.ਸੀ, ਹੈਪੀ ਔਲਖ, ਦਿਲਸ਼ੇਰ ਸਿੰਘ ਕਾਹਲੋਂ, ਬਿੰਦਰ ਪਟਿਆਲ, ਮਨਬੀਰ ਸਿੰਘ, ਮਨਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਆਦਿ ਹਾਜ਼ਰ ਸਨ |