ਅੱਚਲ ਸਾਹਿਬ-ਅਮਰੀਕ ਸਿੰਘ ਪਰਮਾਰ ਦਾ ਜਨਮ ਸਰਦਾਰ ਰੰਗੜ ਨੰਗਲ ਵਾਲੇ ਪਰਿਵਾਰ, ਪਿਤਾ ਸ਼ੇਰਜੰਗ ਸਿੰਘ ਤੇ ਮਾਤਾ ਸਰਦਾਰਨੀ ਜਗੀਰ ਕੌਰ ਦੇ ਗ੍ਰਹਿ ਪਿੰਡ ਰੰਗੜ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ | ਅਮਰੀਕ ਸਿੰਘ ਪੜ੍ਹਾਈ ਕਰਨ ਉਪਰੰਤ ਵਿਦੇਸ਼ ਗਏ, ਪਰ ਥੋੜੇ ਸਮੇਂ ਬਾਅਦ ਵਾਪਸ ਆ ਗਏ ਤੇ ਬੰਬੇ ਦੀ ਨਾਮਵਰ ਕੰਪਨੀ ਵਿਚ ਡਰਾਇਵਰੀ ਕਰਨ ਲੱਗ ਪਏ | ਅਮਰੀਕ ਸਿੰਘ ਪਰਮਾਰ ਬਹੁਤ ਹੀ ਸੁਲਝਿਆ ਹੋਇਆ ਗੁਰਸਿੱਖ ਨੌਜਵਾਨ ਸੀ | ਉਸ ਨੇ ਬੰਬੇ ਦੀ ਕੰਪਨੀ 'ਚ ਇਲਾਕੇ ਤੇ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ 'ਚ ਅਹਿਮ ਰੋਲ ਅਦਾ ਕੀਤਾ | ਅਮਰੀਕ ਸਿੰਘ ਦੀ ਸ਼ਾਦੀ ਉਚ ਘਰਾਣੇ ਦੀ ਧੀ ਸੰਦੀਪ ਕੌਰ ਨਾਲ ਹੋਈ ਅਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਅ | ਅਮਰੀਕ ਸਿੰਘ ਉੱਘੇ ਸਮਾਜ ਸੇਵੀ ਸ਼੍ਰੋਮਣੀ ਅਕਾਲੀ ਦਲ ਆਗੂ ਤੇ ਪਿੰਡ ਰੰਗੜ ਨੰਗਲ ਦੇ ਸਾਬਕਾ ਸਰਪੰਚ ਹਰਜੀਤ ਸਿੰਘ ਪਰਮਾਰ ਦੇ ਛੋਟੇ ਭਰਾ ਸਨ | ਉੱਚ ਘਰਾਣੇ ਨਾਲ ਸਬੰਧਿਤ ਹੋਣ ਕਾਰਨ ਵੀ ਇਨ੍ਹਾਂ ਦੋਵਾਂ ਭਰਾਵਾਂ ਦਾ ਹੀ ਪਿੰਡ ਦੇ ਆਮ ਲੋਕਾਂ ਨਾਲ ਬੜਾ ਪਿਆਰ ਸੀ | ਇਸੇ ਕਾਰਨ ਹੀ ਪਿੰਡ ਤੇ ਇਲਾਕੇ ਦੇ ਲੋਕ ਵੀ ਪਰਮਾਰ ਭਰਾਵਾਂ ਦਾ ਬਹੁਤ ਮਾਣ ਸਤਿਕਾਰ ਕਰਦੇ ਹਨ | ਅਮਰੀਕ ਸਿੰਘ ਦਾ ਜ਼ਿਆਦਾ ਪਾਲਣ-ਪੋਸ਼ਣ ਇਨ੍ਹਾਂ ਦੇ ਭੂਆ ਬੀਬਾ ਸਤਵੰਤ ਕੌਰ ਯੂਐਸਏ ਵਲੋਂ ਹੀ ਕੀਤਾ ਗਿਆ ਸੀ | ਅਮਰੀਕ ਸਿੰਘ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਵਰਗੀ ਅਮਰੀਕ ਸਿੰਘ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 26 ਮਈ 2026 ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਰੰਗੜ ਨੰਗਲ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ | -ਗੁਰਚਰਨ ਸਿੰਘ