24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-05-2026
ਕਾਹਨੂੰਵਾਨ, 25 ਮਈ (ਨਿਸ਼ਾਨ ਸਿੰਘ ਚਾਹਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸਠਿਆਲੀ ਪੁਲ ਦੀ ਬੈਠਕ ਗੁਰਦੁਆਰਾ ਨਾਨਕਸਰ ਭਿੱਟੇਵੱਢ ਵਿਖੇ ਸੰਗਠਨ ਦੇ ਆਗੂ ਹਰਵਿੰਦਰ ਸਿੰਘ ਮਸਾਣੀਆਂ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਦੌਰਾਨ ਭਾਰਤ ਮਾਲਾ ਸੜਕ ਯੋਜਨਾ ਦੇ ਤਹਿਤ ਕਿਸਾਨਾਂ ਦੀ ਕਬਜ਼ੇ ਹੇਠ ਲਈ ਉਪਜਾਊ ਭੂਮੀ ਦੇ ਮੁਆਵਜ਼ੇ ਦੀ ਬਕਾਇਆ ਰਕਮ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਤੋਂ ਜਲਦ ਅਦਾ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਇਸ ਸੜਕ ਯੋਜਨਾ ਦੇ ਤਹਿਤ ਪ੍ਰਭਾਵਿਤ ਹੋਏ ਕਿਸਾਨ ਮੁਆਵਜ਼ੇ ਦੀ ਬਾਕੀ ਰਕਮ ਦੇ ਨਾਲ ਕੋਈ ਕਾਰੋਬਾਰ ਕਰ ਸਕਣ | ਬੈਠਕ ਦੌਰਾਨ ਸੰਗਠਨ ਵਲੋਂ ਕਿਸਾਨੀ ਹੱਕਾਂ ਲਈ ਆਉਣ ਵਾਲੇ ਸਮੇਂ ਦੌਰਾਨ ਸ਼ੁਰੂ ਕੀਤੇ ਜਾ ਰਹੇ ਸੰਘਰਸ਼ ਬਾਰੇ ਵੀ ਵਿਸਥਾਰ ਸਾਹਿਤ ਚਰਚਾ ਵੀ ਕੀਤੀ ਗਈ | ਬੈਠਕ ਨੂੰ ਸੰਗਠਨ ਨੇਤਾ ਹਰਵਿੰਦਰ ਸਿੰਘ ਮਸਾਣੀਆਂ ਤੋਂ ਇਲਾਵਾ ਜ਼ੋਨ ਸਠਿਆਲੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਧੰਦਲ, ਗੁਰਮੁੱਖ ਸਿੰਘ ਖਾਨ ਮਲੱਕ, ਲਖਵਿੰਦਰ ਸਿੰਘ ਕਾਲਾ ਬਾਲਾ, ਕਾਬਲ ਸਿੰਘ ਧੰਦਲ, ਜਸਵੰਤ ਸਿੰਘ ਨੈਣੇਕੋਟ, ਬਲਜਿੰਦਰ ਸਿੰਘ ਕੋਟ ਟੋਡਰਮੱਲ, ਹਰਜੀਤ ਸਿੰਘ ਨੈਣੇਕੋਟ, ਬਲਜਿੰਦਰ ਸਿੰਘ ਵੜੈਚ, ਪਰਮਜੀਤ ਸਿੰਘ ਰੂੜਾ ਬੁੱਟਰ, ਪਲਵਿੰਦਰ ਸਿੰਘ ਠੀਕਰੀਵਾਲ, ਪਰਗਟ ਸਿੰਘ ਧੰਦਲ, ਜਸਪ੍ਰੀਤ ਸਿੰਘ ਧੰਦਲ, ਪਰਮਜੀਤ ਸਿੰਘ ਨਿਮਾਣੇ, ਅਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਵੜੈਚ, ਬਲਵਿੰਦਰ ਸਿੰਘ ਵੜੈਚ, ਡਾਕਟਰ ਗੁਰਦੇਵ ਸਿੰਘ ਧੰਦਲ, ਮਨਦੀਪ ਸਿੰਘ, ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵੁੱਡ ਬਲਾਜ਼ਮ ਸਕੂਲ ਬਟਾਲਾ ਦੇ ਵਿਦਿਆਰਥੀਆਂ ਵਲੋਂ ਸੁਪਰ ਮਾਰਕੀਟ ਦਾ ਦੌਰਾ <br/> ਅਗਲੀ ਖ਼ਬਰ ਅੱਜ ਭੋਗ 'ਤੇ ਵਿਸ਼ੇਸ਼ -ਅਮਰੀਕ ਸਿੰਘ <br/>
Ad Position 24