11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜਲ ਸਪਲਾਈ ਵਿਭਾਗ ਦੀ ਇਮਾਰਤ 'ਚ ਚੱਲ ਰਿਹਾ ਥਾਣਾ

Ad Position 21
No active advertisement
ਅਜੀਤ ਡੈਸਕ 27-05-2026
ਤਿੱਬੜ, 26 ਮਈ (ਭੁਪਿੰਦਰ ਸਿੰਘ ਬੋਪਾਰਾਏ)-ਲੋਕਾਂ ਨੰੂ ਸੁਰੱਖਿਅਤ ਤੇ ਇਨਸਾਫ਼ ਦੇਣ ਵਾਲਾ ਤਿੱਬੜ ਪੁਲਿਸ ਥਾਣਾ ਅੱਜ ਵੀ ਆਪਣੀ ਖੁਦ ਦੀ ਆਧੁਨਿਕ ਤੇ ਸੁਰੱਖਿਅਤ ਇਮਾਰਤ ਤੋਂ ਵਾਂਝਾ ਹੈ | ਕਈ ਸਾਲਾ ਤੋਂ ਇਹ ਥਾਣਾ ਜਲ ਸਪਲਾਈ ਵਿਭਾਗ ਦੀ ਇਮਾਰਤ 'ਚ ਅਸਥਾਈ ਤੌਰ 'ਤੇ ਚੱਲ ਰਿਹਾ ਹੈ | ਜਿਸ ਕਾਰਨ ਪੁਲਿਸ ਕਰਮਚਾਰੀਆਂ ਤੇ ਆਮ ਲੋਕਾਂ ਨੰੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਮੌਜੂਦਾ ਥਾਣੇ 'ਚ ਐਸ.ਐਚ.ਓ ਰੂਮ, ਮੁਨਸ਼ੀ ਰੂਮ ਤੇ ਇਨਵੈਸਟੀਗੇਸ਼ਨ ਅਫ਼ਸਰਾਂ ਲਈ ਕਮਰੇ ਮੌਜੂਦ ਹਨ | ਪਰ ਪੁਲਿਸ ਥਾਣੇ ਦੀ ਲੋੜ ਅਨੁਸਾਰ ਕਈ ਅਹਿਮ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਸਾਫ਼ ਦਿਖਾਈ ਦਿੰਦੀ ਹੈ | ਥਾਣੇ 'ਚ ਆਮ ਲੋਕਾਂ ਲਈ ਢੁੱਕਵਾਂ ਵੇਟਿੰਗ ਏਰੀਆ, ਮਹਿਲਾ ਹੈਲਪ ਡੈਸਕ, ਵੱਖਰਾ ਪੁੱਛਗਿੱਛ ਕਮਰਾ, ਸੁਰੱਖਿਅਤ ਮਲਖਾਨਾ, ਰਿਕਾਰਡ ਰੂਮ ਤੇ ਆਧੁਨਿਕ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਉਪਲਬਧ ਨਹੀਂ ਹਨ | ਪ੍ਰਾਈਵੇਸੀ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਯੋਗ ਪ੍ਰਬੰਧ ਨਹੀਂ ਦਿਖਾਈ ਦਿੰਦੇ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਵਿਭਾਗ ਖੁਦ ਹੀ ਅਸਥਾਈ ਤੇ ਅਸੁਰੱਖਿਅਤ ਢਾਂਚੇ 'ਚ ਕੰਮ ਕਰਨ ਲਈ ਮਜਬੂਰ ਹੋਵੇ ਤਾਂ ਲੋਕਾਂ ਦੀ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ | ਲੋਕਾਂ ਨੇ ਚਿੰਤਾ ਜਿਤਾਈ ਕਿ ਮੌਜੂਦਾ ਇਮਾਰਤ ਨਾ ਤਾਂ ਸੁਰੱਖਿਅਤ ਪੱਖੋਂ ਢੁਕਵੀਂ ਹੈ ਤੇ ਨਾ ਹੀ ਆਧੁਨਿਕ ਪੁਲਿਸ ਥਾਣੇ ਦੇ ਮਿਆਰਾਂ 'ਤੇ ਖਰੀ ਉੱਤਰਦੀ ਹੈ | ਥਾਣੇ ਦੀ ਬਾਹਰਲੀ ਹਾਲਤ ਤੇ ਆਲੇ ਦੁਆਲੇ ਦਾ ਮਾਹੌਲ ਦੇਖ ਕੇ ਇਹ ਅਹਿਸਾਸ ਨਹੀਂ ਹੁੰਦਾ ਕਿ ਇੱਥੋਂ ਕੋਈ ਮਹੱਤਵਪੂਰਨ ਸਰਕਾਰੀ ਸੁਰੱਖਿਆ ਸੰਸਥਾ ਚੱਲ ਰਹੀ ਹੈ | ਜਾਣਕਾਰੀ ਅਨੁਸਾਰ ਸਰਕਾਰ ਵਲੋਂ ਨਵੇਂ ਪੁਲਿਸ ਥਾਣੇ ਦੀ ਉਸਾਰੀ ਲਈ ਪੰਚਾਇਤੀ ਜ਼ਮੀਨ ਵੀ ਦਿੱਤੀ ਜਾ ਚੁੱਕੀ ਹੈ | ਪਰ ਕਈ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਦੱਸਿਆ ਜਾਂਦਾ ਹੈ ਕਿ ਨਵੀਂ ਇਮਾਰਤ ਲਈ ਚੁਣੀ ਗਈ ਜਗਾ ਪਿੰਡ ਤੋਂ ਕਾਫ਼ੀ ਦੂਰ ਹੈ | ਜਿਸ ਕਾਰਨ ਲੋਕਾਂ ਨੰੂ ਉਥੇ ਪਹੁੰਚਣ 'ਚ ਮੁਸ਼ਕਿਲ ਪੇਸ਼ ਆ ਸਕਦੀ ਹੈ | ਇਹੀ ਕਾਰਨ ਹੈ ਕਿ ਮਾਮਲਾ ਅਜੇ ਤੱਕ ਅਟਕਿਆ ਹੋਇਆ ਹੈ | ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਪੁਲਿਸ ਵਿਭਾਗ ਤੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਤਿੱਬੜ ਪੁਲਿਸ ਥਾਣੇ ਲਈ ਪਿੰਡ ਦੇ ਨੇੜੇ ਆਧੁਨਿਕ, ਸੁਵਿਧਾਜਨਕਅਤੇ ਪੂਰੀ ਤਰ੍ਹਾਂ ਸੁਰੱਖਿਅਤ ਨਵੀਂ ਇਮਾਰਤ ਦਾ ਨਿਰਮਾਣ ਜਲਦ ਕਰਵਾਇਆ ਜਾਵੇ ਤਾਂ ਜੋ ਪੁਲਿਸ ਪ੍ਰਸ਼ਾਸਨ ਨੰੂ ਬਿਹਤਰ ਕੰਮਕਾਜ ਦਾ ਮਾਹੌਲ ਮਿਲ ਸਕੇ ਤੇ ਲੋਕਾਂ ਨੰੂ ਵੀ ਸੁਰੱਖਿਆ ਤੇ ਇਨਸਾਫ਼ ਦੀ ਭਰੋਸੇਮੰਦ ਸਹੂਲਤ ਪ੍ਰਾਪਤ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਸਕੂਲ ਮੁਖੀ ਵਲੋਂ ਪ੍ਰੇਸ਼ਾਨ ਅਧਿਆਪਕ ਦੇ ਸਲਫਾਸ ਨਿਗਲਣ 'ਤੇ ਮੁੱਖ ਅਧਿਆਪਕਾ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਅਗਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਕੂੜੇ ਨੰੂ ਲਗਾਈ ਅੱਗ ਨੇ ਵਣ ਵਿਭਾਗ ਦੇ ਦਰੱਖ਼ਤਾਂ ਨੰੂ ਲਿਆ ਲਪੇਟ 'ਚ
Ad Position 24