ਕਲਾਨੌਰ, 27 ਮਈ (ਪੁਰੇਵਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਤੇਜਾ ਸਿੰਘ ਸੁਤੰਤਰ ਤੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਨਰਲ ਬਾਡੀ ਦੀ ਮੀਟਿੰਗ ਨੇੜਲੇ ਸਰਹੱਦੀ ਪਿੰਡ ਬੋਹੜ ਵਡਾਲਾ ਦੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਕੀਤੀ ਗਈ ਹੋਈ | ਮੀਟਿੰਗ 'ਚ ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਹਰਵਿੰਦਰ ਸਿੰਘ ਮਸਾਣੀਆਂ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਜ਼ੋਨ ਪ੍ਰਧਾਨ ਨਿਰਮਲ ਸਿੰਘ ਆਦੀਆ ਤੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਸ: ਦੇਸਾ ਸਿੰਘ ਦੀ ਅਗਵਾਈ 'ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਮਸਾਣੀਆਂ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਬਾਰੇ ਦੱਸਿਆ ਕਿ ਕਿਵੇਂ ਬੀਜ ਸੰਸ਼ੋਧਨ ਬਿਲ 2025, ਬਿਜਲੀ ਸੋਧ ਬਿੱਲ 2025 ਲਿਆ ਕੇ ਸਰਕਾਰ ਅਮਰੀਕਾ ਨਾਲ ਕਰ-ਮੁਕਤ ਕਰ ਕੇ ਦੇਸ਼ ਦੀ ਮੰਡੀ ਮੁਫ਼ਤ 'ਚ ਅਮਰੀਕਾ ਹਵਾਲੇ ਕਰਨ ਜਾ ਰਹੀ ਹੈ, ਜਿਸ ਨਾਲ ਦੇਸ਼ ਦੇ ਕਿਸਾਨ ਮਜ਼ਦੂਰਾਂ ਦਾ ਭਵਿੱਖ ਤਬਾਹੀ ਵੱਲ ਵਧੇਗਾ | ਇਸ ਮੌਕੇ 'ਤੇ ਜਤਿੰਦਰ ਸਿੰਘ ਚੀਮਾ, ਜਪਕੀਰਤ ਹੁੰਦਲ, ਸੁੱਚਾ ਸਿੰਘ ਬਲੱਗਣ, ਜਸਬੀਰ ਸਿੰਘ ਅੱਲੜ ਪਿੰਡੀ, ਕਰਨੈਲ ਸਿੰਘ ਮੱਲ੍ਹੀ, ਨਰਿੰਦਰ ਸਿੰਘ ਆਲੀਨੰਗਲ, ਰਣਬੀਰ ਸਿੰਘ ਡੁਗਰੀ, ਨਰਿੰਦਰ ਸਿੰਘ ਅਮੀਪੁਰ, ਗੁਰਪ੍ਰੀਤ ਸਿੰਘ ਦੋਸਤਪੁਰ, ਸੁਖਜਿੰਦਰ ਸਿੰਘ ਬਾਜਵਾ, ਹਰਭਜਨ ਸਿੰਘ ਚੌੜਾ ਆਦਿ ਹਾਜ਼ਰ ਸਨ |