30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਪ੍ਰਤਾਪ ਵਰਲਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 28-05-2026
ਪਠਾਨਕੋਟ, 27 ਮਈ (ਸੰਧੂ)-ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਵਲੋਂ ਕਰਵਾਈ ਗਈ ਇੰਟਰ ਸਕੂਲ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟਰਾਫ਼ੀ ਆਪਣੇ ਨਾਮ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਮੁਕਾਬਲੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਕੁੱਲ 51 ਮੈਡਲ ਹਾਸਲ ਕਰਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ | ਇਨ੍ਹਾਂ ਵਿਚ 19 ਸੋਨੇ ਦੇ, 11 ਚਾਂਦੀ ਦੇ ਅਤੇ 21 ਕਾਂਸੀ ਦੇ ਤਗਮੇ ਸ਼ਾਮਿਲ ਰਹੇ | ਸੋਨੇ ਦੇ ਤਗਮੇ ਜੇਤੂਆਂ ਵਿਚ ਪਰੀ ਪੰਨਾ, ਰੇਹਾਨ ਜਸਰੋਟੀਆ, ਅਮਾਇਰਾ ਮਹਾਜਨ, ਆਰਵ ਮਹਾਜਨ, ਇਸ਼ਮੀਤ ਕੌਰ, ਪ੍ਰਾਂਸ਼ੁਲ ਗੁਪਤਾ, ਅੰਤਰਿਕਸ਼ ਮਹਾਜਨ, ਕਰਣਜੀਤ ਸਿੰਘ, ਪ੍ਰਾਵਲ ਮਹਾਜਨ, ਅਯਾਨ ਮਹਾਜਨ, ਮਾਹਿਰਾ ਸਲਗੋਤਰਾ, ਵੀਰ ਸਿੰਘ ਬਾਂਦਰਾਲ, ਹਰਨੂਰ ਸ਼ਰਮਾ, ਰਾਹੁਲ, ਗਿਗਮਤ ਨਾਰਦਾਨ, ਸਟੈਂਜਿਨ ਸ਼ਕਿਆ, ਸਾਤਵਿਕ ਧਵਨ, ਅਭਿਆਯਾਨ ਸੰਗਰਾਲ ਤੇ ਪ੍ਰਗੁਨ ਵਤਸ ਸ਼ਾਮਿਲ ਰਹੇ | ਚਾਂਦੀ ਦੇ ਤਗਮੇ ਜੇਤੂਆਂ 'ਚ ਕਵਨਜੋਤ ਸਿੰਘ, ਯੁਵਰਾਜ ਸਿੰਘ, ਅਵੰਤਿਕਾ ਗੰਡੋਤਰਾ, ਸਕਾਰਮਾ ਸੋਨਮ, ਮੁਹੰਮਦ ਅਦਨਾਨ ਅਸਲਮ, ਰਘੁਵੰਸ਼ ਸਿੰਘ, ਵੀ. ਵਰਸ਼ਿਤ, ਮਨਨ ਸ਼ਰਮਾ, ਰਾਬਿਆ ਜਸਰੋਟਾ, ਸਮਿ੍ੱਧੀ ਠਾਕੁਰ, ਅਯਾਨ ਠਾਕੁਰ ਅਤੇ ਜਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਂਸੀ ਦੇ ਤਗਮੇ ਜੇਤੂਆਂ 'ਚ ਸਿਧਾਰਥ, ਕਾਵਿਆ, ਆਰਵ ਸ਼ਰਮਾ, ਦਿਵਿਸ਼ਾ ਕਟਾਲ, ਸੌਮਿਆ ਗੰਡੋਤਰਾ, ਪਰੀਕਸ਼ਿਤ ਸ਼ਰਮਾ, ਆਗਸਤਿਆ ਜਮਵਾਲ, ਆਰਿਸ਼ ਮਹਾਜਨ, ਸਹਜਪ੍ਰੀਤ ਸਿੰਘ, ਗੌਸ਼ਿਕ ਸਲਾਰੀਆ, ਜਿਗਮਤ ਦਾਵਾ, ਨਿਪੁਨ ਭੱਟਾ, ਰੇਹਾਨ ਅਹਿਮਦ ਖ਼ਾਨ, ਹਿਮਾਂਸ਼ੀ, ਅਭਿਰਾਜ ਸਿੰਘ ਰਾਜਪੂਤ, ਸਟੈਂਜਿਨ ਜਾਟਸਲ, ਐਮ.ਡੀ. ਸ਼ਹਨਵਾਜ ਗਾਜੀ, ਆਮੀਨ, ਅਦਵਿਤ, ਅਧਵਿਕ ਅਤੇ ਹਿ੍ਦਯਾਂਸ਼ ਸ਼ਾਮਿਲ ਰਹੇ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਸਾਰੇ ਜੇਤੂਆਂ, ਭਾਗੀਦਾਰਾਂ, ਕੋਚਾਂ ਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਆਰ.ਐਮ.ਪੀ.ਆਈ. ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ <br/> ਅਗਲੀ ਖ਼ਬਰ ਨਹਿਰੂ ਦੀ ਪ੍ਰਗਤੀਸ਼ੀਲ ਸੋਚ ਨੂੰ ਮੁੜ ਅਪਣਾਉਣ ਦੀ ਲੋੜ-ਸ੍ਰੀਜਲ ਗੁਪਤਾ <br/>
Ad Position 24