30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਆਰ.ਐਮ.ਪੀ.ਆਈ. ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 28-05-2026
ਪਠਾਨਕੋਟ, 27 ਮਈ (ਵਿਨੋਦ)-ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਜਨਤਕ ਲਾਮਬੰਦੀ ਕਰਨ ਹਿਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸ਼ੁਰੂ ਕੀਤੀ 'ਲੋਕਾਂ ਕੋਲ ਚੱਲੋ' ਮੁਹਿੰਮ ਤਹਿਤ ਪਿੰਡ-ਪਿੰਡ ਮੀਟਿੰਗਾਂ ਕਰਕੇ ਬੇਰੋਕ ਵੱਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਜਗਤ ਨੂੰ ਮਾਲਾਮਾਲ ਕਰਨ ਵਾਲੀਆਂ ਆਰਥਿਕ ਨੀਤੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਸਿਲਸਿਲਾ ਪਹਿਲੇ ਦੌਰ 'ਚ 18 ਮਈ ਤੋਂ 31 ਮਈ 2026 ਤੱਕ ਲਗਾਤਾਰ ਜਾਰੀ ਹੈ ਤੇ ਹੁਣ ਤੱਕ ਪਠਾਨਕੋਟ ਜ਼ਿਲੇ੍ਹ ਅੰਦਰ ਬਮਿਆਲ ਬਲਾਕ ਦੇ ਪਿੰਡ ਦੋਸਤਪੁਰ, ਖੋਜਕੀਚੱਕ, ਬਲੋਤਰ, ਦਨਵਾਲ, ਹੈਬਤ ਪਿੰਡੀ ਅਤੇ ਸੁਜਾਨਪੁਰ ਹਲਕੇ ਦੇ ਇਕ ਦਰਜਨ ਪਿੰਡਾਂ ਤੱਕ ਪਹੁੰਚ ਕੀਤੀ ਗਈ ਹੈ | ਪਠਾਨਕੋਟ ਤੋਂ ਥੋੜ੍ਹੀ ਦੂਰ ਪਿੰਡ ਢਡਵਾਲ ਵਿਖੇ ਕਾਮਰੇਡ ਨਰਿੰਜਣ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਆਗੂ ਕਾਮਰੇਡ ਬਲਵੰਤ ਸਿੰਘ ਘੋਹ ਤੇ ਸੁਖਦੇਵ ਸਿੰਘ ਨੇ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੇ ਮੰਤਰੀ ਇਕ ਪਾਸੇ ਬਿਆਨ ਦੇ ਰਹੇ ਹਨ ਕਿ ਤੇਲ ਗੈਸ ਦੀ ਕੋਈ ਕਮੀ ਨਹੀਂ, ਦੂਸਰੇ ਪਾਸੇ ਕੇਵਲ 11 ਦਿਨਾਂ ਦੇ ਅੰਦਰ ਹੀ ਚਾਰ ਵਾਰ ਤੇਲ ਦੀਆਂ ਕੀਮਤਾਂ ਵਿਚ ਸੱਤ ਰੁਪਏ ਦਾ ਵਾਧਾ ਕਰਕੇ ਦੇਸ਼ ਦੀ 80 ਫੀਸਦੀ ਗ਼ਰੀਬ ਵਰਗ ਦਾ ਘਰੇਲੂ ਬਜਟ ਵਿਗਾੜ ਦਿੱਤਾ | ਵੱਖ-ਵੱਖ ਪਿੰਡਾਂ ਵਿਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਕਾਮਰੇਡ ਸ਼ਿਵ ਕੁਮਾਰ ਅਤੇ ਕਾਮਰੇਡ ਬਲਵੰਤ ਸਿੰਘ ਘੋਹ ਨੇ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਵੱਡੇ ਪੱਧਰ 'ਤੇ ਗੈਸ ਦੀ ਕਮੀ ਕਾਰਨ ਕਾਲਾਬਾਜ਼ਾਰੀ, ਦੇਸ਼ ਦੇ ਕੁਝ ਹਿੱਸਿਆਂ ਵਿਚ ਪੈਟਰੋਲ ਪੰਪਾਂ 'ਤੇ ਤੇਲ ਦੀ ਘਾਟ ਹੋਣ ਦੀ ਸ਼ੁਰੂਆਤ ਹੋ ਗਈ ਹੈ | ਵੱਖ-ਵੱਖ ਮੀਟਿੰਗਾਂ ਨੂੰ ਉਪਰੋਕਤ ਤੋਂ ਇਲਾਵਾ ਪ੍ਰਵੀਨ ਕੁਮਾਰ ਬਮਿਆਲ, ਨਰੇਸ਼ ਕੁਮਾਰ ਖੋਜਕੀਚੱਕ, ਸੁਖਦੇਵ ਸਿੰਘ, ਜਵਾਲਾ ਸਿੰਘ, ਨਿਰੰਜਨ ਸਿੰਘ, ਜਸਵੰਤ ਸਿੰਘ, ਚੰਚਲ ਸਿੰਘ, ਸੱਤਪਾਲ, ਨੇਕ ਸਿੰਘ, ਵਿਕਰਮ ਠਾਕੁਰ, ਦਲਬੀਰ ਸਿੰਘ, ਰੂਪ ਸਿੰਘ, ਸਲਿੰਦਰ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ ਅਤੇ ਹੋਰ ਹਾਜ਼ਰ ਸਾਥੀਆਂ ਆਪਣੇ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਨੌਜਵਾਨਾਂ ਵਿਚ ਅਨੁਸ਼ਾਸਨ, ਭਾਈਚਾਰੇ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰ... ਅਗਲੀ ਖ਼ਬਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਪ੍ਰਤਾਪ ਵਰਲਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24