10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੈਰ ਸਪਾਟੇ 'ਤੇ ਆਉਣ ਵਾਲੇ ਯਾਤਰੀ ਰੇਲਿੰਗ ਪਾਰ ਕਰਨ ਨੂੰ ਖ਼ਤਰੇ 'ਚ ਪਾ ਕੇ ਨਹਿਰ 'ਚ ਧੋ ਰਹੇ ਹੱਥ ਮੂੰਹ <br/>

Ad Position 21
No active advertisement
ਅਜੀਤ ਡੈਸਕ 30-05-2026
ਮਾਧੋਪੁਰ 29 ਮਈ- (ਮਹਿਰਾ)ਮਾਧੋਪੁਰ ਖੇਤਰ ਆਪਣੀ ਖ਼ੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਖਿੱਚ ਦਾ ਕੇਂਦਰ ਹੈ, ਕਿਉਂਕਿ ਮਾਧੋਪੁਰ 'ਚ ਰਾਵੀ ਦਰਿਆ 'ਚੋਂ ਦੋ ਨਿਕਲਦੀਆਂ ਨਹਿਰਾਂ ਜੋ ਕਿ ਮਾਧੋਪੁਰ ਨੂੰ ਚਾਰ ਚੰਨ ਲਗਾਉਂਦੀਆਂ ਹਨ, ਉੱਥੇ ਹੀ ਜੰਮੂ-ਕਸ਼ਮੀਰ ਵਿਚ ਆਉਣ ਜਾਣ ਵਾਲੇ ਯਾਤਰੀ ਰੁਕ ਕੇ ਜਾਂਦੇ ਹਨ ਅਤੇ ਇਨ੍ਹਾਂ ਨਹਿਰਾਂ ਦੇ ਕਿਨਾਰੇ ਸੈਲਫੀ ਅਤੇ ਫ਼ੋਟੋਆਂ ਲੈਂਦੇ ਹਨ | ਜ਼ਿਕਰਯੋਗ ਹੈ ਕਿ ਇਨ੍ਹਾਂ ਨਹਿਰਾਂ ਦੀ ਸੁੰਦਰਤਾ ਕਈ ਲੋਕਾਂ ਦੀ ਜਾਨ ਲੈ ਚੁੱਕੀ ਹੈ | ਜਿਸ ਤੋਂ ਬਾਅਦ ਸਿੰਜਾਈ ਵਿਭਾਗ ਅਤੇ ਪੁਲਿਸ ਵਲੋਂ ਇਨ੍ਹਾਂ ਨਹਿਰਾਂ ਵਿਚ ਹੱਥ ਮੂੰਹ ਧੋਣ ਤੇ ਨਹਾਉਣ ਲਈ ਸਖ਼ਤ ਮਨਾਂ ਕਰਨ ਦੇ ਬੋਰਡ ਲਗਾਏ ਗਏ ਹਨ | ਇਸ ਦੇ ਬਾਵਜੂਦ ਵੀ ਲੋਕ ਨਹਿਰਾਂ ਕਿਨਾਰੇ ਆ ਕੇ ਸਿੰਜਾਈ ਵਿਭਾਗ ਦੇ ਮੁਲਾਜ਼ਮਾਂ ਸਾਹਮਣੇ ਦਰਿਆ ਦੇ ਗੇਟਾਂ ਤੇ ਚੜ੍ਹ ਕੇ ਸੈਲਫੀ ਲੈਂਦੇ ਹਨ ਤੇ ਉੱਥੇ ਹੀ ਨਹਿਰਾਂ ਕਿਨਾਰੇ ਲਗਾਈ ਰੇਲਿੰਗ ਨੂੰ ਟੱਪ ਕੇ ਨਹਿਰ ਦੇ ਪਾਣੀ ਨਾਲ ਹੱਥ ਮੂੰਹ ਧੋਂਦੇ ਹਨ | ਜਿਸ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ | ਸਿੰਜਾਈ ਵਿਭਾਗ ਮੁਲਾਜ਼ਮ ਮਨਾਂ ਕਰਨ ਦੀ ਬਜਾਏ ਚੁੱਪ-ਚਪਾਤੇ ਦੇਖਦੇ ਰਹਿੰਦੇ ਹਨ ਤੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਘਰੋਟਾ ਇਲਾਕੇ 'ਚ ਜੰਗਲਾਤ ਵਿਭਾਗ ਦੀ ਸਰਕਾਰੀ ਨਰਸਰੀ ਖੋਲ੍ਹਣ ਦੀ ਮੰਗ ਤੇਜ਼ <br/> ਅਗਲੀ ਖ਼ਬਰ ਗੁੱਜਰ ਦੇ ਕੁੱਲ ਨੂੰ ਲੱਗੀ ਅੱਗ
Ad Position 24