ਪਠਾਨਕੋਟ, 1 ਜੂਨ (ਸੰਧੂ)-ਲਾਇਨਜ਼ ਕਲੱਬ ਡਿਸਟਿ੍ਕਟ ਦੇ ਜ਼ੋਨ ਸਕੱਤਰ ਐਮ.ਜੇ.ਐਫ. ਅਮਿਤ ਸ਼ਰਮਾ ਨੇ ਡਲਹੌਜ਼ੀ ਰੋਡ ਸਥਿਤ ਆਰਿਆ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ ਦੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਇਹ ਰਾਸ਼ੀ ਉਨ੍ਹਾਂ ਵਲੋਂ ਸਕੂਲ ਦੇ ਪਿ੍ੰਸੀਪਲ ਰਾਕੇਸ਼ ਸ਼ਰਮਾ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਸੌਂਪੀ ਗਈ | ਇਸ ਮੌਕੇ ਡਿਸਟਿ੍ਕਟ ਗਵਰਨਰ ਐਮ.ਜੇ.ਐਫ. ਜੀ.ਐਸ. ਭਾਟੀਆ, ਵੀ.ਡੀ.ਜੀ.-1 ਇਲੈਕਟ ਐਮ.ਜੇ.ਐਫ. ਰਾਜੀਵ ਖੋਸਲਾ ਤੇ ਵੀ.ਡੀ.ਜੀ.-2 ਇਲੈਕਟ ਐਮ.ਜੇਐਫ. ਰਾਜੀਵ ਵਿੱਗ ਨੇ ਅਮਿਤ ਸ਼ਰਮਾ ਦੇ ਸਮਾਜ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਆਪਣੇ ਸੰਬੋਧਨ ਦੌਰਾਨ ਅਮਿਤ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਹਰ ਸਾਲ 28 ਲੋੜਵੰਦ ਬੱਚਿਆਂ ਦੀ ਸਿੱਖਿਆ ਦਾ ਸਾਰਾ ਖਰਚਾ ਚੁੱਕ ਰਹੇ ਹਨ | ਇਸ ਤੋਂ ਇਲਾਵਾ ਉਹ ਕਈ ਲੋੜਵੰਦ ਲੜਕੀਆਂ ਦੇ ਵਿਆਹ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਵਿਚ ਵੀ ਸਹਿਯੋਗ ਕਰ ਚੁੱਕੇ ਹਨ | ਸਮਾਗਮ ਦੌਰਾਨ ਪੀ.ਡੀ.ਜੀ. ਐਮ.ਜੇ.ਐਫ. ਐਸ.ਕੇ. ਪੁੰਜ, ਰੀਜਨ ਚੇਅਰਮੈਨ ਐਮ.ਜੇ.ਐਫ. ਰਾਜੇਸ਼ ਸ਼ਰਮਾ, ਜ਼ੋਨ ਕੈਸ਼ੀਅਰ ਰਚਿਤ ਖੰਨਾ, ਜ਼ੋਨ ਪੀ.ਆਰ.ਓ. ਐਮ.ਜੇ.ਐਫ. ਚਰਨ ਕਮਲ, ਚੀਫ਼ ਐਡਵਾਈਜ਼ਰ ਗੌਰਵ ਰਾਜਨ ਗੁਪਤਾ, ਚੀਫ਼ ਕੋਆਰਡੀਨੇਟਰ ਸੁਰਜੀਤ ਸਿੰਘ ਰਾਣਾ, ਜ਼ੋਨ ਚੇਅਰਮੈਨ ਇੰਜੀ: ਵਿਨੋਦ ਮਹਾਜਨ, ਯਸ਼ਪਾਲ ਸ਼ਰਮਾ, ਅਭਿਸ਼ੇਕ ਡੋਗਰਾ, ਅਨੁਜ ਛਾਬੜਾ, ਨਰਿੰਦਰ ਮਹਾਜਨ, ਸੰਜੀਵ ਗੁਪਤਾ, ਦੀਪਕ ਸਲਵਾਨ, ਡਾ: ਮੋਹਿਤ ਮਹਾਜਨ, ਬਲਬੀਰ ਮਹਾਜਨ, ਅਸ਼ੋਕ ਗੁਪਤਾ, ਨੀਰਜ ਜਟਵਾਨੀ, ਏ.ਪੀ.ਐਸ. ਬਮਰਾਹ, ਲਖਬੀਰ ਸਿੰਘ, ਅਜੈ ਮਹਾਜਨ, ਡਾ: ਬੀ.ਐਸ. ਕੰਵਰ, ਨਵੀਨ ਸ਼ਰਮਾ, ਪੰਕਜ ਅਰੋੜਾ, ਰਘੂ ਮਹਾਜਨ, ਪੁਨੀਤ ਖੰਨਾ, ਮਨੀਮਹੇਸ਼ ਸ਼ਰਮਾ, ਭਾਰਤ ਭੂਸ਼ਣ, ਲਾਇਨ ਬਹਿਲ, ਪਿ੍ੰਸੀਪਲ ਨਰਿੰਦਰ ਸ਼ਰਮਾ, ਪਿ੍ੰਸੀਪਲ ਦਲਜੀਤ ਸਿੰਘ ਰੰਧਾਵਾ, ਦੇਵਾਂਸ਼ ਸ਼ਰਮਾ ਅਤੇ ਹਰਮਨ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |