ਨਰੋਟ ਜੈਮਲ ਸਿੰਘ, 1 ਜੂਨ (ਸ਼ਸ਼ੀ ਕੁਮਾਰ)-ਸਾਬਕਾ ਵਿਧਾਇਕ ਜੋਗਿੰਦਰ ਪਾਲ ਹਲਕਾ ਭੋਆ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਹਨ ਤੇ ਹਲਕੇ ਦੇ ਲੋਕਾਂ ਦੇ ਦੁੱਖ ਦੇ ਸਮੇਂ ਪਹੁੰਚ ਕੇ ਉਨ੍ਹਾਂ ਦੀ ਮਾਲੀ ਸਹਾਇਤਾ ਕਰਦੇ ਹਨ | ਜਿਸ ਕਾਰਨ ਹਲਕਾ ਭੋਆ ਦੇ ਲੋਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਆਪਣਾ ਮਸੀਹਾ ਸਮਝਦੇ ਹਨ | 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਪਿੰਡ ਕੋਲੀਆਂ ਦੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਸਰਪੰਚ ਰਾਜ ਰਾਣੀ ਦੇ ਪਤੀ ਸੁਰਿੰਦਰ ਕੁਮਾਰ ਤੇ ਸਾਬਕਾ ਮੈਂਬਰ ਪੰਚਾਇਤ ਨਰਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਜਦੋਂ ਵੀ ਹਲਕਾ ਭੋਆ ਦੇ ਲੋਕਾਂ 'ਤੇ ਕੋਈ ਮੁਸੀਬਤ ਬਣੀ ਹੈ, ਚਾਹੇ ਉਹ ਲੋਕ ਡਾਊਨ ਸਮੇਂ ਦੀ ਹੋਵੇ ਜਾਂ ਫਿਰ ਹੜ੍ਹਾਂ ਕਰਕੇ ਬਣੀ ਹੋਵੇ ਜਾਂ ਫਿਰ ਕਿਸੇ ਨੂੰ ਆਪਣੇ ਘਰ ਬਣਾਉਣ ਦੀ ਹੋਵੇ ਸਾਬਕਾ ਵਿਧਾਇਕ ਆਪਣੀ ਸਿਹਤ ਨੂੰ ਵੀ ਨਾ ਦੇਖਦੇ ਹੋਏ ਆਪਣੇ ਹਲਕੇ ਦੇ ਲੋਕਾਂ ਵਿਚ ਵਿਚਰਦੇ ਹਨ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ | ਜਿਸ ਕਰਕੇ ਹਲਕਾ ਭੋਆ ਦੇ ਲੋਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਮੁਰੀਦ ਹਨ | ਜਾਣਕਾਰੀ ਅਨੁਸਾਰ ਥੋੜੇ੍ਹ ਦਿਨ ਪਹਿਲੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਕੋਲੀਆਂ ਵਿਖੇ ਸਵਰਗਵਾਸੀ ਲਖਵਿੰਦਰ ਕੁਮਾਰ (ਕਾਲਾ) ਦਾ ਪੁੱਤਰ ਕਰਨ (10) ਦਾ ਪੈਰ ਟਰੈਕਟਰ ਦੀਆਂ ਤਵੀਆਂ ਹੇਠ ਆਉਣ ਨਾਲ ਕਾਫ਼ੀ ਜ਼ਖ਼ਮੀ ਹੋ ਗਿਆ ਸੀ | ਜਿਸ ਦੇ ਇਲਾਜ ਲਈ ਪਿੰਡ ਦੇ ਲੋਕਾਂ ਨੇ ਕਾਫ਼ੀ ਸਹਿਯੋਗ ਕੀਤਾ ਅਤੇ ਕਿਸੇ ਨਿੱਜੀ ਹਸਪਤਾਲ ਤੋਂ ਪੈਰ ਦਾ ਆਪ੍ਰੇਸ਼ਨ ਕਰਵਾਇਆ ਗਿਆ |