10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਚਾਵਾ ਨੇੜੇ ਟਾਇਰ ਫੱਟਣ ਨਾਲ ਸਫ਼ੈਦੇ 'ਚ ਟਕਰਾਇਆ ਟਿੱਪਰ

Ad Position 21
No active advertisement
ਅਜੀਤ ਡੈਸਕ 03-06-2026
ਗੁਰਦਾਸਪੁਰ, 2 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਨੇੜੇ ਰੇਤਾ ਨਾਲ ਭਰੀ ਟਿੱਪਰ ਦਾ ਅਚਾਨਕ ਟਾਇਰ ਫੱਟਣ ਕਾਰਨ ਟਿੱਪਰ ਬੇਕਾਬੂ ਹੋ ਕੇ ਸਫ਼ੈਦੇ ਦੇ ਦਰੱਖ਼ਤ ਨਾਲ ਜਾ ਟਕਰਾਈ | ਇਹ ਹਾਦਸਾ ਸਵੇਰੇ ਤੜਕਸਾਰ ਵਾਪਰਿਆ | ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪਰ ਟਿੱਪਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਇਸ ਸਬੰਧੀ ਟਿੱਪਰ ਚਾਲਕ ਗੁਰਸੇਵਕ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਹ ਦਰਿਆ ਰਾਵੀ ਕੀੜੀ ਤੋਂ ਰੇਤਾ ਭਰ ਕੇ ਮੁਕੇਰੀਆਂ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਚਾਵਾ ਨੇੜੇ ਪਹੁੰਚਿਆ ਤਾਂ ਟਿੱਪਰ ਦਾ ਅਚਾਨਕ ਟਾਇਰ ਫੱਟਣ ਨਾਲ ਟਿੱਪਰ ਸਫ਼ੈਦੇ 'ਚ ਜਾ ਵੱਜੀ, ਜਿਸ ਨਾਲ ਟਿੱਪਰ ਦਾ ਕਾਫ਼ੀ ਨੁਕਸਾਨ ਹੋਇਆ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਿਸ ਜਗਾ ਇਹ ਹਾਦਸਾ ਹੋਇਆ ਹੈ, ਉਥੇ ਨੀਵੀਂ ਉਤਰਾਈ ਹੋਣ ਕਾਰਨ ਪਹਿਲਾਂ ਵੀ ਇਕ ਨਿੱਜੀ ਬੱਸ ਤੇ ਹੋਰ ਵਾਹਨ ਟਕਰਾ ਕੇ ਨੁਕਸਾਨ ਕਰਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮਹਿਕਮਾ ਲੋਕ ਨਿਰਮਾਣ ਵਿਭਾਗ ਦੋਵੇਂ ਪਾਸੇ 5-5 ਫੁੱਟ ਸੜਕ ਦੀ ਚੌੜਾਈ ਕਰ ਦੇਵੇ ਤਾਂ ਹੋਰ ਹਾਦਸੇ ਹੋਣ ਤੋਂ ਬਚਾਅ ਹੋ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੱਗੜੀ ਸੰਭਾਲ ਜੱਟਾ ਲਹਿਰ ਤੇ ਪੱਗੜੀ ਸੰਭਾਲ ਪੰਜਾਬ ਨੇ ਮੁੱਖ ਖੇਤੀਬਾੜੀ ਅਫ਼ਸਰ ਨੰੂ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਜਸਕਰਨ ਸਿੰਘ ਕਾਹਲੋਂ ਜ਼ਿਲ੍ਹਾ ਰੋਪੜ ਦੇ ਕੋਆਰਡੀਨੇਟਰ ਨਿਯੁਕਤ <br/>
Ad Position 24