10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੱਗੜੀ ਸੰਭਾਲ ਜੱਟਾ ਲਹਿਰ ਤੇ ਪੱਗੜੀ ਸੰਭਾਲ ਪੰਜਾਬ ਨੇ ਮੁੱਖ ਖੇਤੀਬਾੜੀ ਅਫ਼ਸਰ ਨੰੂ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 03-06-2026
ਗੁਰਦਾਸਪੁਰ, 2 ਜੂਨ (ਅਸ਼ੋਕ ਸ਼ਰਮਾ)-ਖਾਦ ਡੀਲਰਾਂ ਵਲੋਂ ਕਿਸਾਨਾਂ ਨੰੂ ਖਾਦਾਂ ਨਾਲ ਵਾਧੂ ਦਵਾਈਆਂ ਦੇਣ ਦੇ ਸਬੰਧ 'ਚ ਪੱਗੜੀ ਸੰਭਾਲ ਜੱਟਾ ਲਹਿਰ ਗੁਰਦਾਸਪੁਰ ਤੇ ਪੱਗੜੀ ਸੰਭਾਲ ਪੰਜਾਬ ਵਲੋਂ ਸਾਂਝੇ ਤੌਰ 'ਤੇ ਮੁੱਖ ਖੇਤੀਬਾੜੀ ਅਫ਼ਸਰ ਨੰੂ ਮੰਗ ਪੱਤਰ ਸੌਂਪ ਕੇ ਖਾਦ ਡੀਲਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਤੋਂ ਪਹਿਲਾਂ ਆਗੂਆਂ ਨੇ ਪਿੰਡ ਚਾਵਾ ਵਿਖੇ ਇਕੱਠੇ ਹੋ ਕੇ ਖਾਦ ਡੀਲਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਮੰਗ ਪੱਤਰ ਦੇਣ ਮੌਕੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਪੰਜਾਬ ਪ੍ਰਧਾਨ ਵਿਜੇ ਠਾਕੁਰ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸੀਨੀਅਰ ਆਗੂ ਸਰਬਜੀਤ ਸਿੰਘ ਲਾਲੀਆ, ਮੀਤ ਪ੍ਰਧਾਨ ਪੰਜਾਬ ਬਲਦੇਵ ਸਿੰਘ ਸੇਖਵਾਂ, ਲਖਜਿੰਦਰ ਸਿੰਘ ਭਟੀਆ, ਜਗਜੀਤ ਸਿੰਘ ਜੋਨੀ, ਜਗਦੇਵ ਸਿੰਘ ਠਾਕੁਰ, ਹਰਜੀਤ ਸਿੰਘ ਟੀਟਾ, ਬਲਜੀਤ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਭੈਣੀ ਪਸਵਾਲ, ਕਮਲਜੀਤ ਭੈਣੀ ਪਸਵਾਲ ਤੇ ਸੂਬਾ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਖਾਦ ਡੀਲਰ ਕਿਸਾਨਾਂ ਨੰੂ ਖਾਦ ਦੇਣ ਦੇ ਬਹਾਨੇ ਨਾਲ ਹੋਰ ਵਾਧੂ ਸਮਾਨ ਦੇ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ | ਉਨ੍ਹਾਂ ਨੇ ਖਾਦ ਡੀਲਰਾਂ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ | ਜਿਸ 'ਤੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੰੂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਖਾਦ ਡੀਲਰਾਂ ਦਾ ਲਾਇਸੈਂਸ ਰੱਦ ਨਾ ਕੀਤਾ ਤਾਂ ਸਬੰਧਿਤ ਵਿਭਾਗ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੁੱਖ ਖੇਤੀਬਾੜੀ ਅਫ਼ਸਰ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਸਾਹਿਬ ਕੌਰ ਨੇ ਪਾਰਟੀ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਭਰੇ ਕਾਗ਼ਜ਼ <br/> ਅਗਲੀ ਖ਼ਬਰ ਪਿੰਡ ਚਾਵਾ ਨੇੜੇ ਟਾਇਰ ਫੱਟਣ ਨਾਲ ਸਫ਼ੈਦੇ 'ਚ ਟਕਰਾਇਆ ਟਿੱਪਰ
Ad Position 24