19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਟਰੱਕ ਦੀ ਟੱਕਰ ਨਾਲ ਮੈਨੇਜ਼ਰ ਦੀ ਮੌਤ

Ad Position 21
No active advertisement
ਅਜੀਤ ਡੈਸਕ 05-06-2026
ਬਟਾਲਾ, 4 ਜੂਨ (ਰਾਕੇਸ਼ ਰੇਖੀ)-ਮੋਟਰਸਾਈਕਲ ਤੇ ਟਰੱਕ ਦੀ ਹੋਈ ਟੱਕਰ ਵਿਚ ਕੋਲਡ ਡਿੰਰਕ ਕੰਪਨੀ ਦੇ ਸੇਲਜ਼ ਮੈਨੇਜਰ ਦੀ ਮੌਤ ਹੋ ਗਈ | ਥਾਣਾ ਸਿਵਲ ਲਾਇਨ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੀ ਛੱਤੀ ਖੂਹੀ ਗਲੀ ਮੰਡੀ ਦੇ ਰਹਿਣ ਵਾਲੇ ਮਨੌਜ ਕੁਮਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਭਰਾ ਦੀਪਕ ਰੈਣਾ (40) ਲਾਹੌਰੀ ਜ਼ੀਰਾ ਕੰਪਨੀ ਵਿਚ ਬਤੌਰ ਸ਼ੇਲਜ਼ ਮੈਨੇਜ਼ਰ ਦਾ ਕੰਮ ਕਰਦਾ ਸੀ ਤੇ ਕੰਪਨੀ ਦੀ ਮਾਰਕੀਟਿੰਗ ਲਈ ਦੂਜ਼ੇ ਸ਼ਹਿਰਾਂ ਵਿਚ ਟੂਰ ਕਰਦਾ ਸੀ | 3 ਜੂਨ ਨੂੰ ਉਹ ਆਪਣੇ ਕੰਮ ਦੇ ਸੰਬੰਧ ਵਿਚ ਬਟਾਲਾ ਗਿਆ ਸੀ | ਦੇਰ ਸ਼ਾਮ ਜਦੋਂ ਉਹ ਬਟਾਲਾ ਦੇ ਕੰਡਿਆਲ ਬਾਈਪਾਸ ਨੇੜੇ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਇਕ ਟਰੱਕ ਚਾਲਕ ਨੇ ਲਾਪ੍ਰਵਾਹੀ ਅਤੇ ਤੇਜ ਰਫਤਾਰੀ ਕਰਦਿਆਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਇਸ ਟੱਕਰ ਨਾਲ ਦੀਪਕ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹ ਗਈ | ਹਾਦਸੇ ਤੋਂ ਬਾਅਦ ਫਰਾਰ ਹੋਏ ਟਰੱਕ ਚਾਲਕ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪਿੱਛੋਂ 258 'ਚੋਂ 5 ਨਾਮਜ਼ਦਗੀ ਪੱਤਰ ਰੱਦ ਹੋਏ <br/> ਅਗਲੀ ਖ਼ਬਰ ਮਗਨਰੇਗਾ ਕਰਮਚਾਰੀਆਂ ਵਲੋਂ ਹੜਤਾਲ
Ad Position 24