19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 05-06-2026
ਬਟਾਲਾ, 4 ਮਈ (ਸਤਿੰਦਰ ਸਿੰਘ)-ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੋ 4 ਜੂਨ 1904 ਵਿਚ ਜਨਮੇ, ਉਨ੍ਹਾਂ ਦਾ ਜਨਮ ਦਿਨ ਸਹਾਰਾ ਕਲੱਬ ਆਸ਼ਰਮ ਵਿਖੇ ਸਹਾਰਾ ਕਲੱਬ ਦੇ ਸਮੂਹ ਮੈਂਬਰਾਂ ਨੇ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਸੇਵਾ ਦੇ ਪੁੰਜ, ਮਾਨਵਤਾ ਦੇ ਸੇਵਾਦਾਰ, ਵਾਤਾਵਰਨ ਪ੍ਰੇਮੀ ਸਨ | ਉਹ ਰਾਮ ਜੀ ਦਾਸ ਤੋਂ ਭਗਤ ਵੀ ਬਣੇ, ਪੂਰਨ ਵੀ ਹੋਏ ਤੇ ਸਿੰਘ ਵੀ ਸਜੇ | ਸਮੂਹ ਬੁਲਾਰਿਆਂ ਨੇ ਆਪਣੀ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਇਹੋ ਜਿਹੇ ਸਮਾਜ ਸੇਵੀ ਤੇ ਮਾਨਵਤਾ ਦੇ ਹਿਤੈਸ਼ੀ ਮਨੁੱਖ ਬਹੁਤ ਵਿਰਲੇ ਤੇ ਨਿਸ਼ਕਾਮ ਸੇਵਾ ਕਰਨ ਵਾਲੇ ਹੁੰਦੇ ਹਨ | ਇਸ ਮੌਕੇ ਕਲੱਬ ਚੇਅਰਮੈਨ ਸ਼੍ਰੀ ਰਾਜੀਵ ਖੁੱਲਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਗਿਆਨੀ ਭੁਪਿੰਦਰ ਸਿੰਘ ਕਾਲੜਾ, ਅਸ਼ੋਕ ਲੂਣਾ, ਰਤਨ ਬਟਵਾਲ, ਗਸਵਿੰਦਰ ਸਿੰਘ ਕਾਕਾ, ਹੀਰਾ ਸਿੰਘ, ਵਰੁਣ, ਰਜੇਸ਼, ਚਰਨਜੀਤ ਸਿੰਘ, ਸਰਬਦੀਪ ਕੌਰ, ਅਨਿਲ ਸਹਿਦੇਵ, ਵਿਪਨ ਹਾਂਡਾ, ਮੋਨੂੰ, ਅਮਨ ਮਾਨ, ਸੁਰੇਸ਼ ਕੁਮਾਰ, ਸਵਿੰਦਰ ਸਿੰਘ, ਸਰਵਣ ਸਿੰਘ, ਹਰਦੀਪ ਸਿੰਘ ਨਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 42ਵੇਂ ਘੱਲੂਘਾਰੇ ਦਿਹਾੜੇ ਮੌਕੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੋ-ਪਵਾਰ <br/> ਅਗਲੀ ਖ਼ਬਰ 10 ਜੂਨ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼ 'ਤੇ ਦਿੱਤਾ ਜਾਵੇਗਾ ਅਣਮਿੱਥੇ ਸਮੇਂ ਲਈ ਧਰਨਾ- ਔਲਖ <br/>
Ad Position 24