19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਇਸਕਾਨ ਮੰਦਿਰ ਪਠਾਨਕੋਟ ਵਿਖੇ ਸ੍ਰੀਮਦ ਭਾਗਵਤ ਕਥਾ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-06-2026
ਪਠਾਨਕੋਟ, 4 ਜੂਨ (ਸੰਧੂ)-ਇਸਕਾਨ ਮੰਦਿਰ ਪਠਾਨਕੋਟ ਵਿਖੇ 1 ਤੋਂ 7 ਜੂਨ ਤੱਕ ਚੱਲ ਰਹੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰੀ ਭਰ ਰਹੇ ਹਨ | ਕਥਾ ਦੇ ਤੀਜੇ ਦਿਨ ਪ੍ਰਸਿੱਧ ਵੈਸ਼ਨਵ ਵਕਤਾ ਪਰਮ ਪੂਜਨੀਯ ਐਚ.ਜੀ. ਰਘੂਪਤੀ ਰਾਮ ਦਾਸ ਪ੍ਰਭੂ ਨੇ ਸ੍ਰੀਮਦ ਭਾਗਵਤ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਗ੍ਰੰਥ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਧਿਆਤਮਿਕ ਮਾਰਗ ਦਰਸ਼ਕ ਹੈ | ਕਥਾ ਦੌਰਾਨ ਭਗਵਾਨ ਸ੍ਰੀ ਕਿ੍ਸ਼ਨ ਦੀਆਂ ਦਿਵਯ ਲੀਲਾਵਾਂ ਅਤੇ ਮਹਾਨ ਭਗਤਾਂ ਦੇ ਜੀਵਨ ਤੋਂ ਪੇ੍ਰਰਨਾਦਾਇਕ ਪ੍ਰਸੰਗ ਵੀ ਸੰਗਤ ਨਾਲ ਸਾਂਝੇ ਕੀਤੇ ਗਏ | ਮੰਦਿਰ ਪ੍ਰਬੰਧਕਾਂ ਅਨੁਸਾਰ ਕਥਾ ਹਰ ਰੋਜ਼ ਸ਼ਾਮ 4:30 ਵਜੇ ਤੋਂ 7:30 ਵਜੇ ਤੱਕ ਕਰਵਾਈ ਜਾ ਰਹੀ ਹੈ | ਕਥਾ ਤੋਂ ਪਹਿਲਾਂ ਹਰਿਨਾਮ ਸੰਕੀਰਤਨ ਅਤੇ ਭਜਨ-ਕੀਰਤਨ ਹੁੰਦਾ ਹੈ, ਜਦਕਿ ਅੰਤ ਵਿਚ ਮਹਾ ਪ੍ਰਸ਼ਾਦ ਦੀ ਸੇਵਾ ਵੀ ਕਰਵਾਈ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਦੀ ਝੀਲ 'ਚੋਂ ਮਿਲੇਗਾ ਲਗਭਗ 20 ਪਿੰਡਾਂ ਨੰੂ ਸਿੰਚਾਈ ਯੋਗ ਪਾਣੀ ਅਗਲੀ ਖ਼ਬਰ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਤੇ ਮਹਿਲਾ ਉਥਾਨ ਮੰਡਲ ਵਲੋਂ ਮਾਸਿਕ ਭੰਡਾਰਾ ਤੇ ਸਾਹਿਤ ਵੰਡ ਸਮਾਗਮ
Ad Position 24