18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਇੰਚਾਰਜ ਪੰਨੂੰ ਨੇ ਪਿੰਡ ਝੰਜੀਆਂ ਖੁਰਦ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ ਕੀਤੀ <br/>

Ad Position 21
No active advertisement
ਅਜੀਤ ਡੈਸਕ 08-06-2026
ਫ਼ਤਹਿਗੜ੍ਹ ਚੂੜੀਆਂ, 7 ਜੂਨ (ਅਵਤਾਰ ਸਿੰਘ ਰੰਧਾਵਾ)-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਰਤੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਵਾਸੀਆਂ ਲਈ ਇਤਿਹਾਸਿਕ ਫ਼ੈਸਲੇ ਲਏ ਹਨ, ਉਥੇ ਸਰਕਾਰ ਵਲੋਂ ਹੋਰ ਨਿਵੇਕਲੇ ਕਦਮ ਚੁੱਕ ਕੇ ਪੰਜਾਬ ਵਾਸੀਆਂ ਦੇ ਦਿਲ ਜਿੱਤੇ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਝੰਜੀਆਂ ਖੁਰਦ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਜੀ ਲਈ ਸੰਗਤਾਂ ਦੇ ਇਕ ਜਥੇ ਦੀ ਬੱਸ ਰਵਾਨਾ ਕਰਦਿਆਂ ਕੀਤਾ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਯਾਤਰੂਆਂ ਨੂੰ ਨਾਮ ਸਿਮਰਨ ਲਈ ਮਾਲਾ ਤੇ ਪ੍ਰਸ਼ਾਦ ਵੰਡਣ ਉਪਰੰਤ ਰਵਾਨਾ ਕੀਤਾ | ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨਾਂ ਨੇ ਗੁਰੂ ਘਰਾਂ ਦੇ ਦਰਸ਼ਨ ਦੀਦਾਰਿਆਂ ਦਾ ਮੌਕਾ ਦਿੱਤਾ ਹੈ | ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਕਰਮਜੀਤ ਸਿੰਘ ਬਰਾੜ, ਰਘਬੀਰ ਸਿੰਘ ਅਠਵਾਲ, ਏ.ਐੱਸ.ਆਈ. ਰਾਮ ਸਿੰਘ, ਏ.ਐੱਸ.ਆਈ. ਰਛਪਾਲ ਸਿੰਘ ਪੰਨਵਾਂ, ਬਲਵਿੰਦਰ ਕੁਮਾਰ, ਮੱਖਣ ਸਿੰਘ, ਕਰਤਾਰ ਸਿੰਘ, ਸੁਲੱਖਣ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਤੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੁਖਮਨਪ੍ਰੀਤ ਸਿੰਘ ਨੂੰ ਵੱਖ-ਵੱਖ ਆਗੂਆਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਟ
Ad Position 24