27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਯੰਗ ਬਲ਼ੂ ਕਲੱਬ ਦੇ ਖਿਡਾਰੀਆਂ ਨੂੰ ਦਿੱਤਾ ਪੰਜ ਦਿਨ ਦੀ ਰਿਫਰੈਸ਼ਮੈਂਟ ਦਾ ਸਾਮਾਨ

Ad Position 21
No active advertisement
ਅਜੀਤ ਡੈਸਕ 10-06-2026
ਸੁਜਾਨਪੁਰ, 9 ਜੂਨ (ਜਗਦੀਪ ਸਿੰਘ)-ਲਾਇਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ ਵਲੋਂ ਜ਼ੋਨ ਚੇਅਰਮੈਨ ਲਾਇਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ | ਪ੍ਰੋਜੈਕਟ ਦੌਰਾਨ ਡਿਸਟਿ੍ਕਟ ਚੇਅਰਮੈਨ ਐਮ.ਜੇ.ਐਫ. ਲਾਈਨ ਸੁਰੇਸ਼ ਮਹਾਜਨ ਰਾਜੂ ਅਤੇ ਡਿਸਟਿ੍ਕਟ ਚੇਅਰਮੈਨ ਸੁਨੀਲ ਮਹਾਜਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਯੰਗ ਬਲ਼ੂ ਕਲੱਬ ਦੇ ਸਲਾਨਾ ਸਮਰ ਕੈਂਪ ਵਿਚ ਹਿੱਸਾ ਲੈ ਰਹੇ ਬੱਚਿਆਂ ਨੂੰ ਪੰਜ ਦਿਨ ਦੀ ਡਾਈਟ ਫਲ ਫਰੂਟ ਅਤੇ ਦੁੱਧ ਦਿੱਤਾ ਗਿਆ | ਲਾਈਨ ਰਜੇਸ਼ ਸਹਿਗਲ ਵਲੋਂ ਖਾਣ ਪੀਣ ਦੀਆਂ ਵਸਤੂਆਂ ਲਈ 2 ਹਾਜ਼ਰ ਰੁਪਏ ਦਿੱਤੇ ਗਏ | ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਲਾਇੰਸ ਕਲੱਬ ਮੇਨ ਐਕਟਿਵ ਹਰ ਵੇਲੇ ਤਿਆਰ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਆਪਣਾ ਸਰੀਰਕ ਵਿਕਾਸ ਹੋ ਸਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਸਕਣ | ਯੰਗ ਬਲੂ ਕਲੱਬ ਦੇ ਪ੍ਰਧਾਨ ਚਮੇਲ ਸਿੰਘ ਨੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਨੋਦ ਦੀਮਾਨ, ਪ੍ਰਸ਼ੋਤਮ ਮਹਾਜਨ, ਚਰਨਜੀਤ ਸਿੰਘ, ਰਜੀਵ ਕੁਮਾਰ, ਅਰਜੁਨ ਸਿੰਘ ਅਤੇ ਯੰਗ ਬਲ਼ੂ ਕਲੱਬ ਦੀ ਹਾਕੀ ਟੀਮ ਦੇ ਸਾਰੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਟਰੇਡਰ ਕਮਿਸ਼ਨ ਦੀ ਹਫ਼ਤਾਵਾਰ ਸਮੀਖਿਆ ਮੀਟਿੰਗ <br/> ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24