14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਸਤਾਵੇਜ਼ਾਂ ਤੇ ਤੱਥਾਂ ਦੇ ਆਧਾਰ 'ਤੇ ਜ਼ਮੀਨ ਦਾ ਦਖ਼ਲ ਦਿਵਾਉਣ ਦੀ ਕਿਸਾਨ ਸੁੱਚਾ ਸਿੰਘ ਨੇ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 12-06-2026
ਤਿੱਬੜ , 11 ਜੂਨ (ਸੋਹਨ ਮਾਲਿਕ)-ਸਾਂਝੇ ਖਾਤੇ ਦੀ ਜ਼ਮੀਨ ਦੀ ਤਕਸੀਮ ਕਰਵਾਉਣ ਸਬੰਧੀ ਜਗੀਰ ਸਿੰਘ ਪੁੱਤਰ ਬੇਲਾ ਸਿੰਘ, ਮੰਗਲ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਬੇਲਾ ਸਿੰਘ, ਅਮਰ ਕੌਰ ਪਤਨੀ ਦਲੀਪ ਸਿੰਘ ਵਾਸੀਆਨ ਬੱਬਰੀ ਨੰਗਲ ਵਲੋਂ ਤਹਿਸੀਲਦਾਰ ਗੁਰਦਾਸਪੁਰ ਨੂੰ 13 ਸਤੰਬਰ 2007 ਲਿਖਤੀ ਬੇਨਤੀ ਕੀਤੀ ਸੀ, ਜਿਸ 'ਤੇ 2 ਜੁਲਾਈ 2008 ਨੂੰ ਤਹਿਸੀਲਦਾਰ ਵਲੋਂ ਨਕਸ਼ਾ ਐੜ੍ਹਾ ਬਣਾਉਣ ਦੇ ਹੁਕਮ ਦਿੱਤੇ ਸਨ | ਬੇਨਤੀ ਕਰਤਾ ਦੇ ਪਰਿਵਾਰਿਕ ਮੈਂਬਰ ਗੋਪਾਲ ਸਿੰਘ, ਮੰਗਲ ਸਿੰਘ ਪੁੱਤਰਾਨ ਦਲੀਪ ਸਿੰਘ, ਸੁੱਚਾ ਸਿੰਘ, ਗੁਰਬਖ਼ਸ਼ ਸਿੰਘ ਪੁੱਤਰਾਨ ਜਗੀਰ ਸਿੰਘ ਵਾਸੀਆਨ ਬੱਬਰੀ ਨੰਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਮੀਨ ਦੀ ਤਕਸੀਮ ਸਬੰਧੀ ਤਹਿਸੀਲਦਾਰ ਗੁਰਦਾਸਪੁਰ, ਐਸ.ਡੀ.ਐਮ ਗੁਰਦਾਸਪੁਰ, ਕਮਿਸ਼ਨਰ ਜਲੰਧਰ ਤੇ ਚੰਡੀਗੜ੍ਹ ਦਫ਼ਤਰ ਤੱਕ ਲੰਮੀ ਕਾਨੂੰਨੀ ਲੜਾਈ ਲੜਦਿਆਂ ਸਭ ਜਗਾ ਤੋਂ ਸਾਡੇ ਹੱਕ ਵਿਚ ਫੈਸਲੇ ਹੋ ਹਨ, ਜਿਨ੍ਹਾਂ ਦੇ ਸਾਰੇ ਦਸਤਾਵੇਜ਼ ਸਾਡੇ ਕੋਲ ਮੌਜੂਦ ਹਨ | ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ 'ਤੇ ਤਹਿਸੀਲਦਾਰ ਗੁਰਦਾਸਪੁਰ ਵਲੋਂ ਨਕਸ਼ਾ ਐੜਾ ਅਨੁਸਾਰ ਜ਼ਮੀਨ ਦਾ ਦਖ਼ਲ ਦਿਵਾਉਣ ਸਬੰਧੀ ਸਬੰਧਿਤ ਕਾਨੂੰਗੋ ਦੀ ਡਿਊਟੀ ਲਗਾਈ | ਜਿਸ 'ਤੇ ਕਬਜ਼ਾ ਧਿਰ ਨੇ ਆਪਣੇ ਰੁਝੇਵਿਆਂ ਦਾ ਵੇਰਵਾ ਦੇ ਕੇ ਸਮਾਂ ਹੋਰ ਮੰਗ ਲਿਆ | ਇਸ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸੁੱਚਾ ਸਿੰਘ, ਗੁਰਬਖ਼ਸ਼ ਸਿੰਘ ਨਾਲ ਗੁਰਮੇਜ ਸਿੰਘ, ਬਲਦੇਵ ਸਿੰਘ ਦਰਮਿਆਨ ਜ਼ੁਬਾਨੀ ਸਮਝੌਤਾ ਹੋਇਆ ਕਿ ਫ਼ਸਲ ਕੱਟਣ ਉਪਰੰਤ ਦਖ਼ਲ ਦੇ ਦਿੱਤਾ ਜਾਵੇਗਾ | ਜਿਸ ਦੇੇ ਬਾਅਦ ਆਪਣੀ ਜ਼ੁਬਾਨ ਤੋਂ ਮੁੱਕਰ ਗਏ | ਸੁੱਚਾ ਸਿੰਘ ਨੇ ਦੱਸਿਆ ਕਿ 10-06-2026 ਨੂੰ ਜ਼ਮੀਨ ਦਾ ਦਖ਼ਲ ਦਿਵਾਉਣ ਸਬੰਧੀ ਤਹਿਸੀਲਦਾਰ ਗੁਰਦਾਸਪੁਰ ਵਲੋਂ ਜੌੜਾ ਛੱਤਰਾਂ ਦੇ ਰੈਨਾਰ ਕਾਨੰੂਗੋ ਦੀ ਜਿੰਮੇਵਾਰੀ ਲਗਾਈ ਸੀ ਤੇ ਸਬੰਧਿਤ ਪੁਲਿਸ ਥਾਣਾ ਨੂੰ ਵੀ ਸੂਚਿਤ ਕੀਤਾ ਸੀ | ਪਰ ਉਸ ਦਿਨ ਕਾਨੂੰਗੋ ਬਿਨਾਂ ਕੋਈ ਕਾਰਨ ਦੱਸੇ ਛੁੱਟੀ 'ਤੇ ਚਲਾ ਗਿਆ | ਸੁੱਚਾ ਸਿੰਘ ਨੇ ਡਿਊਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਦਸਤਾਵੇਜ਼ਾਂ ਦੇ ਅਧਾਰ 'ਤੇ ਜ਼ਮੀਨ ਦਾ ਦਖ਼ਲ ਦਿਵਾਇਆ ਜਾਵੇ | ਜਦਕਿ ਦੂਸਰੀ ਧਿਰ ਕੋਲ ਕਿਸੇ ਵੀ ਕੋਰਟ ਦਾ ਕੋਈ ਸਟੇਅ ਨਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਬਣੇ ਸੇਵਾਮੁਕਤ ਮੁਲਾਜ਼ਮ ਮੰਚ ਗੁਰਦਾਸਪੁਰ ਦੇ ਪ੍ਰਧਾਨ ਅਗਲੀ ਖ਼ਬਰ ਡਾਕਟਰ ਜਸ਼ਨਜੋਤ ਸਿੰਘ ਬੇਦੀ ਨੇ ਡਿਗਰੀ ਮੁਕੰਮਲ ਹੋਣ 'ਤੇ ਬਾਬਾ ਹਰਨਾਮ ਸਿੰਘ ਤੋਂ ਲਿਆ ਅਸ਼ੀਰਵਾਦ
Ad Position 24