14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਬਣੇ ਸੇਵਾਮੁਕਤ ਮੁਲਾਜ਼ਮ ਮੰਚ ਗੁਰਦਾਸਪੁਰ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 12-06-2026
ਬਟਾਲਾ, 11 ਜੂਨ (ਹਰਦੇਵ ਸਿੰਘ ਸੰਧੂ)-ਸਿੱਖਿਆ ਵਿਭਾਗ 'ਚ ਸੇਵਾ ਤੋਂ ਬਾਅਦ ਜਦੋਂ ਸੇਵਾ ਮੁਕਤੀ ਆਉਂਦੀ ਹੈ ਤਾਂ ਸੇਵਾ ਮੁਕਤ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਵਿਭਾਗ ਕੇ ਕਰਮਚਾਰੀਆਂ ਵਲੋਂ ਸੇਵਾਮੁਕਤ ਮੁਲਾਜ਼ਮ ਮੰਚ ਗੁਰਦਾਸਪੁਰ ਦਾ ਗਠਨ ਕੀਤਾ ਗਿਆ | ਇਸ ਸੰਸਥਾ ਦੀ ਬਟਾਲਾ ਦੇ ਇਕ ਹੋਟਲ 'ਚ ਸਾਦਾ ਤੇ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ ਤੇ ਨਰਿੰਦਰ ਸਿੰਘ ਬਰਨਾਲ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ-ਨਿਯਕੁਤ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਸੇਵਾ ਮੁਕਤੀ ਤੋਂ ਬਾਅਦ ਸੇਵਾ ਮੁਕਤ ਕਰਮਚਾਰੀ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵਿਚਾਰਿਆ ਜਾਵੇਗਾ ਤੇ ਉਨ੍ਹਾਂ ਦਾ ਹੱਲ ਕੱਢਣ ਵਾਸਤੇ ਜਥੇਬੰਦੀ ਹਰ ਉਹ ਕੰਮ ਕਰੇਗੀ, ਜਿਹੜਾ ਸੇਵਾ ਮੁਕਤ ਅਧਿਕਾਰੀਆਂ ਦੇ ਹਿੱਤ 'ਚ ਆਵੇਗਾ | ਇਸ ਮੌਕੇ ਸੁਖਦੇਵ ਰਾਜ, ਬਲਦੇਵ ਸਿੰਘ ਬੁੱਟਰ, ਅਨਿਲ ਵਰਮਾ, ਨਰਿੰਦਰ ਬਰਨਾਲ, ਮੈਡਮ ਬਲਵਿੰਦਰ ਕੌਰ, ਸੂਬਾ ਸਿੰਘ ਖੈਹਿਰਾ, ਵਿਨੌਦ ਕੁਮਾਰ, ਆਰ.ਪੀ. ਸਿੰਘ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਵਿਜੇ ਸੋਨੀ ਦਾ ਮਸੀਹ ਸੰਮੇਲਨ 'ਚ ਸ਼ਿਰਕਤ ਕਰਨ 'ਤੇ ਭਰਵਾਂ ਸਵਾਗਤ ਤੇ ਸਨਮਾਨ ਅਗਲੀ ਖ਼ਬਰ ਦਸਤਾਵੇਜ਼ਾਂ ਤੇ ਤੱਥਾਂ ਦੇ ਆਧਾਰ 'ਤੇ ਜ਼ਮੀਨ ਦਾ ਦਖ਼ਲ ਦਿਵਾਉਣ ਦੀ ਕਿਸਾਨ ਸੁੱਚਾ ਸਿੰਘ ਨੇ ਕੀਤੀ ਮੰਗ
Ad Position 24