ਤਿੱਬੜ, 12 ਜੂਨ (ਸੋਹਨ ਮਲਿਕ)-ਮਨਜੀਤ ਕੌਰ ਪਤਨੀ ਸਵ: ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 08 ਗਲੀ ਨੰਬਰ 03 ਜਪਾਨੀ ਕਾਲੋਨੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦੇ ਭਾਣਜੇ ਇਕਬਾਲ ਸਿੰਘ ਨੂੰ ਗੁਰਮੀਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਭੁੱਲੇਚੱਕ ਨੇ ਵਿਆਹ ਦਾ ਲਾਅਰਾ ਲਗਾ ਕੇ ਆਪਣੀ ਭੈਣ ਪਰਮਿੰਦਰ ਕੌਰ ਨਾਲ ਮਿਲ ਕੇ ਇਕਬਾਲ ਸਿੰਘ ਤੋਂ ਵੱਖ ਵੱਖ ਤਰੀਕੇ ਨਾਲ 81,33,266 ਰੁਪਏ ਲੈ ਲਏ | ਪਰ ਉਸ ਨਾਲ ਵਿਆਹ ਨਹੀਂ ਕਰਵਾਇਆ | ਪੀੜਤ ਪਰਿਵਾਰ ਵਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਪੁਲਿਸ ਵਲੋਂ ਮੁਕੱਦਮਾ ਦਰਖ਼ਾਸਤ ਨੰਬਰੀ 72-ਪੇਸ਼ਗੀ ਮਿਤੀ 28-03-2026 ਪੀ.ਜੀ.ਡੀ ਨੰਬਰ 664549 ਇਨਕੁਆਰੀ ਉਪ ਕਪਤਾਨ ਪੁਲਿਸ ਡਿਟੈਕਟਿਵ ਗੁਰਦਾਸਪੁਰ ਰਜਿਸਟਰ ਕੀਤਾ ਗਿਆ ਹੈ |