ਭਾਜਪਾ ਤੇ ਆਮ ਆਦਮੀ ਪਾਰਟੀ ਦਾ ਦੋਗਲਾਪਨ ਲਗਾਤਾਰ ਨੰਗਾ ਹੋ ਰਿਹਾ-ਕਾਮਰੇਡ ਨੱਥਾ ਸਿੰਘ/ਸ਼ਿਵ ਕੁਮਾਰ
ਪਠਾਨਕੋਟ, 8 ਅਗਸਤ (ਵਿਨੋਦ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ.
ਪਠਾਨਕੋਟ, 8 ਅਗਸਤ (ਵਿਨੋਦ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਪਠਾਨਕੋਟ ਤਹਿਸੀਲ ਕਮੇਟੀ ਮੀਟਿੰਗ ਉਪਰੰਤ ਪਾਰਟੀ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ ਤੇ ਕਾਮਰੇਡ ਸ਼ਿਵ ਕੁਮਾਰ ਨੇ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਇਕੋ ਮੁੱਦੇ ’ਤੇ ਦੋਗਲਾ ਕਿਰਦਾਰ ਵਾਰ-ਵਾਰ ਨੰਗਾ ਹੁੰਦਾ ਜਾ ਰਿਹਾ ਹੈ। ਜੇਕਰ ਕੇਂਦਰ ਦੀ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੇ ਦੌਰਾਨ ਕੀਤੇ ਵਾਅਦਿਆਂ ਉੱਪਰ ਝਾਤ ਮਾਰੀਏ ਤਾਂ ਜੁਮਲੇ ਹੀ ਜੁਮਲੇ ਨਜ਼ਰ ਆਉਣਗੇ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਸਾਢੇ ਚਾਰ ਸਾਲ ਦਾ ਅਰਸਾ ਵੀ ਝੂਠੀ ਇਸ਼ਤਿਹਾਰਬਾਜ਼ੀ ਤੇ ਲੋਕਾਂ ਨੂੰ ਚੁਟਕਲੇ ਵਿਚ ਗੁਜਰਿਆ ਹੈ। ਕਾਮਰੇਡ ਬਲਵੰਤ ਸਿੰਘ ਘੋਹ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਦੇਵ ਰਾਜ ਭੋਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 10 ਅਗਸਤ 2026 ਦੇਸ਼ ਵਿਆਪੀ ਅੰਦੋਲਨ ਵਿਚ ਪਾਰਟੀ ਦੇ ਸਮੂਹ ਮੈਂਬਰਾਨ ਤੇ ਜਨਤਕ ਜਥੇਬੰਦੀਆਂ 10 ਅਗਸਤ ਜ਼ਿਲ੍ਹਾ ਹੈਡਕੁਆਰਟਰ ਮਲਿਕਪੁਰ ਪਠਾਨਕੋਟ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ । ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਸਕੱਤਰ ਸਿੰਘ ਨਰਿੰਜਣ ਸਿੰਘ, ਅਜੀਤ ਰਾਮ, ਬਲਕਾਰ ਚੰਦ ਭਰਿਆਲ ਲਾਹੜੀ, ਯਸ਼ਪਾਲ, ਸੋਹਨ ਲਾਲ, ਅਸ਼ਵਨੀ ਕੁਮਾਰ, ਤਿਲਕ ਰਾਜ ਜਿਆਣੀ, ਰਘਬੀਰ ਸਿੰਘ, ਰਣਯੋਧ ਸਿੰਘ, ਅਵਤਾਰ ਸਿੰਘ, ਨਿਰਮਲਾ ਦੇਵੀ ਅਤੇ ਹੋਰ ਸਾਥੀ ਹਾਜ਼ਰ ਸਨ।