08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਦਰ ਵਰਕਸ਼ਾਪ ਵਿਚ ਮਾਵਾਂ ਦੀ ਭਰਵੀਂ ਸ਼ਮੂਲੀਅਤ * ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿੱਤੀ ਅਹਿਮ ਜਾਣਕਾਰੀ

ਪਠਾਨਕੋਟ, 8 ਅਗਸਤ (ਸੰਧੂ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਬੱਚਿਆਂ ਦੀਆਂ ਮਾਵਾਂ ਲਈ ਮਦਰ ਵਰਕਸ਼ਾਪਾਂ ਕਰਵਾਈਆਂ ਗਈਆਂ । ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.

Ad Position 21
No active advertisement
ਅਜੀਤ ਡੈਸਕ 09-08-2026
ਪਠਾਨਕੋਟ, 8 ਅਗਸਤ (ਸੰਧੂ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਬੱਚਿਆਂ ਦੀਆਂ ਮਾਵਾਂ ਲਈ ਮਦਰ ਵਰਕਸ਼ਾਪਾਂ ਕਰਵਾਈਆਂ ਗਈਆਂ । ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦੀ ਅਗਵਾਈ ਹੇਠ ਹੋਈਆਂ ਵਰਕਸ਼ਾਪਾਂ ਵਿਚ ਮਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ । ਕਮਲਦੀਪ ਕੌਰ ਨੇ ਕਿਹਾ ਕਿ ਮਦਰ ਵਰਕਸ਼ਾਪਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀਆਂ ਹਨ । ਉਨ੍ਹਾਂ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਮਟੀਰੀਅਲ ਕਿੱਟ, ਮਦਰ ਮੈਨੂਅਲ, ਲਰਨਿੰਗ ਲੈਡਰ ਤੇ ਹੋਰ ਸਿੱਖਣ ਸਮੱਗਰੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ । ਡੀ.ਜੀ. ਸਿੰਘ ਨੇ ਕਿਹਾ ਕਿ ਸਕੂਲ ਤੇ ਪਰਿਵਾਰ ਦੀ ਸਾਂਝ ਬੱਚਿਆਂ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਹੈ ਅਤੇ ਮਾਪਿਆਂ ਦੀ ਸਰਗਰਮ ਭੂਮਿਕਾ ਨਾਲ ਬੱਚਿਆਂ ਦਾ ਵਿਕਾਸ ਹੋਰ ਪ੍ਰਭਾਵਸ਼ਾਲੀ ਬਣਦਾ ਹੈ । ਵਰਕਸ਼ਾਪ ਦੌਰਾਨ ਮਾਵਾਂ ਤੇ ਬੱਚਿਆਂ ਨੇ ਵੱਖ-ਵੱਖ ਸਿੱਖਣ ਗਤੀਵਿਧੀਆਂ ਵਿਚ ਭਾਗ ਲਿਆ । ਅਧਿਆਪਕਾਂ ਨੇ ਮਾਪਿਆਂ ਨਾਲ ਬੱਚਿਆਂ ਦੀ ਸਿੱਖਣ ਪ੍ਰਗਤੀ ਅਤੇ ਘਰ ਵਿਚ ਦਿੱਤੇ ਜਾਣ ਵਾਲੇ ਸਹਿਯੋਗ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ । ਵਰਕਸ਼ਾਪ ਦੌਰਾਨ ਬੱਚਿਆਂ ਨਾਲ ਵੱਖ-ਵੱਖ ਸਿੱਖਣ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਮਾਵਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਬੀ.ਪੀ.ਈ.ਓ. ਰਾਕੇਸ਼ ਕੁਮਾਰ, ਡੀ.ਆਰ.ਸੀ. ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸੀ.ਐਚ.ਟੀ. ਕੈਲਾਸ਼ ਚੰਦਰ, ਬਲਕਾਰ ਅੱਤਰੀ, ਐਚ.ਟੀ. ਵੰਦਨਾ, ਸੋਨਿਕਾ, ਆਰਤੀ ਸਹਿਗਲ, ਦੀਪਤੀ ਸ਼ਰਮਾ, ਨੀਰੂ ਬਾਲਾ, ਮਨੀਸ਼ਾ ਦੇਵੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਇਕ ਮਹੀਨੇ ਪਹਿਲਾਂ ਬਣੀਆਂ ਕੰਕਰੀਟ ਦੀਆਂ ਸੜਕਾਂ ਦੀਆਂ ਸਲੈਬਾਂ ਤੇ ਡੰਗੇ ਟੁੱਟੇ * ਉਸਾਰੀ ਦੀ ਗੁਣਵੱਤਾ ’ਤੇ ਉੱਠੇ ਗੰਭੀਰ... ਅਗਲੀ ਖ਼ਬਰ ਹਲਕਾ ਭੋਆ ਦੇ ਪਿੰਡਾਂ ’ਚ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ-ਪ੍ਰਸ਼ਾਸਨ ਬੇਖਬਰ * ਲੋਕਾਂ ਦਾ ਕਹਿਣਾ ਸਰਕਾਰ ‘ਆਪ’ ਕਰਵਾ ਰਹੀ ਨ...
Ad Position 24