ਮਾਧੋਪੁਰ, 12 ਜੂਨ (ਮਹਿਰਾ)-ਸੁਜਾਨਪੁਰ ਦੀ ਅੰਬੇਦਕਰ ਕਾਲੋਨੀ ਵਿਚ ਬੀਤੇ ਦਿਨੀਂ ਤਿੰਨ ਨੌਜਵਾਨਾਂ ਵਲੋਂ ਰੰਜਿਸ਼ ਦੇ ਚੱਲਦੇ ਇਕ ਘਰ ਵਿਚ ਰਾਤ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ ਸੀ | ਜਿਸ ਦੇ ਚੱਲਦੇ ਮੁਹੱਲੇ ਵਿਚ ਸਨਸਨੀ ਫੈਲ ਗਈ ਸੀ | ਸਾਰਾ ਮਾਮਲਾ ਸੀ.ਸੀ.ਟੀ.ਵੀ. ਵਿਚ ਕੈਦ ਵੀ ਹੋ ਗਿਆ ਸੀ | ਘਰ ਦੇ ਮਾਲਕ ਰਘਵੀਰ ਦਾਸ ਦੇ ਬਿਆਨਾਂ 'ਤੇ ਪੁਲਿਸ ਵਲੋਂ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਥਾਣਾ ਸੁਜਾਨਪੁਰ ਦੇ ਐਸ.ਐਚ.ਓ. ਅਰੁਣ ਕੁਮਾਰ ਕਾਲੀਆ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਇਕ ਨੌਜਵਾਨ ਜਸਵਿੰਦਰ ਉਰਫ਼ ਗੋਰੀ ਵਾਸੀ ਮੁਹੱਲਾ ਬਾਗ਼ ਸੁਜਾਨਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 2 ਨੌਜਵਾਨਾਂ ਨੂੰ ਵੀ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |