10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਚੋਰੀ ਦੇ ਮਾਮਲੇ 'ਚ 2 ਨੌਜਵਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 13-06-2026
ਮਾਧੋਪੁਰ, 12 ਜੂਨ (ਮਹਿਰਾ)-ਸੁਜਾਨਪੁਰ ਪੁਲਿਸ ਵਲੋਂ ਚੋਰੀ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੋਹੇ ਦੇ ਐਂਗਲ ਵੀ ਬਰਾਮਦ ਕੀਤੇ ਹਨ | ਇਸ ਸਬੰਧੀ ਐਸ.ਐਚ.ਓ. ਸੁਜਾਨਪੁਰ ਅਰੁਣ ਕੁਮਾਰ ਕਾਲੀਆ ਨੇ ਦੱਸਿਆ ਕਿ ਪੁਲਿਸ ਨੂੰ ਬੀਤੇ ਦਿਨੀਂ ਜਨਕ ਰਾਜ ਨਾਂਅ ਦੇ ਵਿਅਕਤੀ ਵਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਐਂਗਲ ਚੋਰੀ ਹੋ ਗਏ ਹਨ | ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ 'ਚ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਜਿਨ੍ਹਾਂ ਦੀ ਪਹਿਚਾਣ ਬਲਵਿੰਦਰ ਸਿੰਘ ਪੁੱਤਰ ਬਖ਼ਤਾਵਰ ਸਿੰਘ ਪਿੰਡ ਝਝੇਲੀ ਤੇ ਸਾਜਨ ਪੁੱਤਰ ਦਰਸ਼ਨ ਲਾਲ ਪਿੰਡ ਪੰਡੋਰੀ ਜ਼ਿਲ੍ਹਾ ਗੁਰਦਾਸਪੁਰ ਦੇ ਰੂਪ ਵਿਚ ਹੋਈ ਹੈ | ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਨ੍ਹਾਂ ਕੋਲੋਂ ਹੋਰ ਚੋਰੀਆਂ ਦੀ ਪੁੱਛਗਿੱਛ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਤਿੰਨ ਨੌਜਵਾਨਾਂ ਵਲੋਂ ਰੰਜਿਸ਼ ਦੇ ਚੱਲਦੇ ਇਕ ਘਰ ਨੂੰ ਪੈਟਰੋਲ ਛਿੜਕ ਕੇ ਲਗਾਈ ਅੱਗ ਅਗਲੀ ਖ਼ਬਰ ਮੋਟਰਸਾਈਕਲ ਸਾਹਮਣੇ ਕੁੱਤਾ ਆਉਣ ਕਰਕੇ ਮਾਂ ਪੁੱਤ ਹੋਏ ਦੁਰਘਟਨਾ ਦਾ ਸ਼ਿਕਾਰ
Ad Position 24