10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ 'ਖੇਤ ਬਚਾਓ' ਮੁਹਿੰਮ ਤਹਿਤ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 13-06-2026
ਸ਼ਾਹਪੁਰ ਕੰਢੀ, 12 ਜੂਨ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਕਿਸਾਨਾਂ ਨੰੂ ਅਗਾਂਹ ਖੇਤੀ ਦੀ ਜਾਣਕਾਰੀ ਦੇਣ ਦੇ ਮੰਤਵ ਨਾਲ 'ਖੇਤ ਬਚਾਓ' ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਵਿਗਿਆਨੀਆਂ ਵਲੋਂ ਪਿੰਡ ਕਲੇਸਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਜਾਣਕਾਰੀ ਦਿੰਦੇ ਹੋਏ ਡਾ: ਵਿਨੇ ਪਠਾਨੀਆ ਨੇ ਦੱਸਿਆ ਕਿ ਕੈਂਪ 'ਚ ਕਿਸਾਨਾਂ ਨੰੂ ਮਿੱਟੀ ਦੀ ਸਿਹਤ ਸੰਭਾਲ, ਰਸਾਇਣਿਕ ਖਾਦਾਂ ਦੀ ਸੰਤੁਲਿਤ ਵਰਤੋਂ, ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਅਤੇ ਟਿਕਾਊ ਖੇਤੀ ਪ੍ਰਤੀ ਜਾਣਕਾਰੀ ਦਿੱਤੀ | ਡਾ: ਵਿਨੇ ਪਠਾਨੀਆ ਸਹਾਇਕ ਪ੍ਰੋਫੈਸਰ ਨੇ ਕਿਸਾਨਾਂ ਨੰੂ ਝੋਨੇ ਦੇ ਮੱਧਰੇਪਣ ਵਾਇਰਸ ਰੋਗ, ਸਫੇਦ ਪਿੱਠ ਵਾਲੇ ਟਿੱਡੇ ਅਤੇ ਮੱਕੀ ਵਿਚ ਫਾਲ ਆਰਮੀ ਵਰਮ ਦੀ ਪਹਿਚਾਣ ਵਾਲੇ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਸਾਨਾਂ ਨੰੂ ਫਸਲਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਸਮੇਂ ਸਿਰ ਵਿਗਿਆਨਕ ਸਿਫਾਰਸ਼ਾਂ ਅਪਣਾਉਣ ਦੀ ਅਪੀਲ ਕੀਤੀ | ਮੰਨੂ ਤਿਆਗੀ ਨੇ ਕਿਸਾਨਾਂ ਨੰੂ ਬਾਗਬਾਨੀ ਫਸਲਾਂ ਦੀਆਂ ਸੰਭਾਵਨਾਵਾਂ ਪੋਸ਼ਣ ਬਗੀਚੀ ਦੀ ਸਥਾਪਨਾ ਤੇ ਘਰੇਲੂ ਪੱਧਰ 'ਤੇ ਖੇਤੀ ਉਤਪਾਦਨਾਂ ਦੀ ਪ੍ਰੋਸੈਸਿੰਗ ਤੇ ਮੁੱਲ ਵਾਧੇ ਬਾਰੇ ਜਾਣਕਾਰੀ ਦਿੱਤੀ | ਡਾ: ਸੀਮਾ ਸ਼ਰਮਾ ਨੇ ਮਿੱਟੀ ਦੀ ਸੰਭਾਲ ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਤੇ ਮਿੱਟੀ ਦੀ ਪਰਖ ਦੇ ਆਧਾਰ 'ਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਤੇ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ | ਕੈਂਪ ਵਿਚ ਮਾਹਿਰ ਵਿਗਿਆਨੀਆਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਵੀ ਦੱਸੇ |
Ad Position 22
No active advertisement
ਪਿਛਲੀ ਖ਼ਬਰ ਜੇ.ਈ. ਕੌਂਸਲ ਵਲੋਂ ਐਕਸੀਅਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਵਲੋਂ ਵਾਤਾਵਰਨ ਜਾਗਰੂਕਤਾ ਮੁਕਾਬਲਿਆਂ ਨੂੰ ਭਰਵਾਂ ਹੁੰਗਾਰਾ
Ad Position 24