11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਐਸ.ਆਈ.ਆਰ. ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਵਲੋਂ ਟਰੇਨਿੰਗ

Ad Position 21
No active advertisement
ਅਜੀਤ ਡੈਸਕ 13-06-2026
ਪਠਾਨਕੋਟ, 12 ਜੂਨ (ਸੰਧੂ)-ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਤਾਇਨਾਤ ਕੀਤੇ ਗਏ ਡਿਸਟਿ੍ਕਟ ਲੈਵਲ ਮਾਸਟਰ ਟ੍ਰੇਨਰਸ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ 001-ਸੁਜਾਨਪੁਰ, 002-ਭੋਆ (ਭ.ਸ.) ਅਤੇ 003-ਪਠਾਨਕੋਟ ਨਾਲ ਸਬੰਧਿਤ ਏ.ਐਲ.ਐਮ.ਟੀ., ਟੈਕਨੀਕਲ ਸਟਾਫ਼/ਅਦਰ ਡਿਪਯੂਟਿਡ ਸਟਾਫ਼ ਐਟ.ਈ.ਆਰ.ਓ. ਆਫ਼ਿਸ ਤੇ ਬੀ.ਐਲ.ਓ. ਸੁਪਰਵਾਈਜਰਸ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਗਈ | ਇਹ ਟ੍ਰੇਨਿੰਗ ਮਿਤੀ 12 ਜੂਨ 2026 ਨੂੰ ਸਵੇਰੇ 10:30 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਕਮਰਾ ਨੰਬਰ 213, ਪਹਿਲੀ ਮੰਜ਼ਿਲ, ਏ-ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕਰਵਾਈ ਗਈ | ਟਰੇਨਿੰਗ ਸੈਸ਼ਨ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਜ) ਅਰਸ਼ਦੀਪ ਸਿੰਘ ਲੋਬਾਨਾ ਤੇ (ਵਾਧੂ ਚਾਰਜ) ਚੋਣ ਤਹਿਸੀਲਦਾਰ ਯੋਗੇਸ਼ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਡਾ: ਸੰਨੀ ਕੁਮਾਰ, ਡੀ.ਐਸ.ਓ. ਮਨਜਿੰਦਰ ਸਿੰਘ, ਡੀ.ਟੀ.ਸੀ. ਹਰਸ਼ਰਨ ਸਿੰਘ (ਪ੍ਰੋਗਰਾਮਰ) ਤੇ ਕਲਰਕ-ਕਮ-ਡੀ.ਈ.ਓ. ਰਿਸ਼ਭ ਵਲੋਂ ਟਰੇਨਿੰਗ ਦਿੱਤੀ ਗਈ | ਟਰੇਨਿੰਗ ਦੌਰਾਨ ਐਸ.ਆਈ.ਆਰ. ਸਬੰਧੀ ਤਕਨੀਕੀ ਅਤੇ ਪ੍ਰਸ਼ਾਸਕੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ | ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਹਲਕਾ ਪੱਧਰ 'ਤੇ ਏ.ਐਲ.ਐਮ.ਟੀ., ਏ.ਸੀ. ਲੈਵਲ ਟੈਕਨੀਕਲ ਸਟਾਫ਼ ਤੇ ਬੀ.ਐਲ.ਓ. ਸੁਪਰਵਾਈਜ਼ਰ ਨੂੰ ਮਿਤੀ 15 ਜੂਨ 2026 ਤੋਂ 19 ਜੂਨ 2026 ਤੱਕ ਵੱਖ-ਵੱਖ ਸਮਿਆਂ 'ਤੇ ਟਰੇਨਿੰਗ ਦਿੱਤੀ ਜਾਵੇਗੀ | ਅੰਤ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਐਸ.ਆਈ.ਆਰ. ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ 100 ਫ਼ੀਸਦੀ ਸ਼ੁੱਧ ਤੇ ਅੱਪਡੇਟ ਕਰਨਾ ਹੈ | ਉਨ੍ਹਾਂ ਕਿਹਾ ਕਿ ਹਰੇਕ ਬੀ.ਐਲ.ਓ. ਵਲੋਂ 25 ਜੂਨ 2026 ਤੋਂ 24 ਜੁਲਾਈ 2026 ਤੱਕ ਆਪਣੇ-ਆਪਣੇ ਬੂਥ ਖੇਤਰ ਵਿਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਪੂਰੀ ਤਨਦੇਹੀ, ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਕੀਤਾ ਜਾਵੇ | ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚੋਂ ਨਾ ਛੁੱਟੇ ਅਤੇ ਨਾ ਹੀ ਕੋਈ ਗ਼ਲਤ ਜਾਣਕਾਰੀ ਦਰਜ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗਲੀ 'ਚ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਚੋਰੀ ਅਗਲੀ ਖ਼ਬਰ ਫ਼ਤਿਹਪੁਰ 'ਚ ਵਾਲੀਬਾਲ ਟੂਰਨਾਮੈਂਟ ਦੌਰਾਨ ਤਲੂਰ ਨੇ ਬਾੜਮਾਂ ਨੂੰ 2-1 ਨਾਲ ਹਰਾ ਕੇ ਜਿੱਤੀ ਟਰਾਫ਼ੀ
Ad Position 24