11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਹਾਜਨ ਯੁਵਾ ਵਿੰਗ ਵਲੋਂ ਨਗਰ ਨਿਗਮ ਚੋਣਾਂ 'ਚ ਜਿੱਤ ਦਰਜ ਕਰਨ 'ਤੇ ਵਿਕਰਮ ਮਹਾਜਨ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 13-06-2026
ਪਠਾਨਕੋਟ, 12 ਜੂਨ (ਸੰਧੂ/ਸੁਮਿਤ)-ਮਹਾਜਨ ਯੁਵਾ ਵਿੰਗ ਵਲੋਂ ਵਾਰਡ ਨੰਬਰ-28 ਤੋਂ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਵਿਕਰਮ ਮਹਾਜਨ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਉਨ੍ਹਾਂ ਦੀ ਨੂੰ ਹ ਅਨਮੋਲ ਮਿਨਹਾਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਠਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸ਼ੁੱਭਕਾਮਨਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਉੱਜਵਲ ਰਾਜਨੀਤਿਕ ਤੇ ਸਮਾਜਿਕ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਸਮਾਗਮ ਦੌਰਾਨ ਸਿਟੀ ਚੇਅਰਮੈਨ ਰਾਕੇਸ਼ ਮਹਾਜਨ ਅਤੇ ਸਿਟੀ ਪ੍ਰਧਾਨ ਰੋਹਿਤ ਮਹਾਜਨ ਨੇ ਕਿਹਾ ਕਿ ਵਿਕਰਮ ਮਹਾਜਨ ਦੇ ਪਰਿਵਾਰ ਦੀ ਇਹ ਜਿੱਤ ਵਾਰਡ ਦੀ ਜਨਤਾ ਵਲੋਂ ਪ੍ਰਗਟਾਏ ਗਏ ਭਰੋਸੇ ਅਤੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਰੰਤਰ ਜਨਸੇਵਾ ਦਾ ਨਤੀਜਾ ਹੈ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਨੇ ਕਿਹਾ ਕਿ ਵਿਕਰਮ ਮਹਾਜਨ ਨੇ ਹਮੇਸ਼ਾ ਸਮਾਜ ਸੇਵਾ, ਵਿਕਾਸ ਕਾਰਜਾਂ ਅਤੇ ਲੋਕ ਭਲਾਈ ਨੂੰ ਤਰਜੀਹ ਦਿੱਤੀ ਹੈ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਲੋਕਾਂ ਦਾ ਪਿਆਰ ਅਤੇ ਸਮਰਥਨ ਮਿਲਦਾ ਰਿਹਾ ਹੈ | ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਮਹਾਜਨ ਯੁਵਾ ਵਿੰਗ ਹਮੇਸ਼ਾ ਸਮਾਜ ਹਿਤ, ਮਹਾਜਨ ਬਰਾਦਰੀ ਤੇ ਜਨ ਕਲਿਆਣ ਦੇ ਕੰਮਾਂ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਰਹਿੰਦਾ ਹੈ | ਇਸ ਮੌਕੇ ਫਾਊਾਡਰ ਸੰਜੂ ਮਹਾਜਨ, ਚੇਅਰਮੈਨ ਰਾਕੇਸ਼ ਮਹਾਜਨ, ਪੰਜਾਬ ਜ਼ੋਨਲ ਵਾਈਸ ਚੇਅਰਮੈਨ ਅਜੇ ਮਹਾਜਨ, ਪੰਜਾਬ ਜ਼ੋਨਲ ਵਾਈਸ ਪ੍ਰਧਾਨ ਅਮਰਜੀਤ ਮਹਾਜਨ, ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ, ਸਿਟੀ ਪ੍ਰਧਾਨ ਰੋਹਿਤ ਮਹਾਜਨ, ਸਿਟੀ ਵਾਈਸ ਚੇਅਰਮੈਨ ਗੌਰਵ ਮਹਾਜਨ, ਸਿਟੀ ਜਨਰਲ ਸਕੱਤਰ ਵਿਸ਼ਾਲ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਸਕੱਤਰ ਲਵਿਸ਼ ਮਹਾਜਨ, ਸਕੱਤਰ ਨਿਖਿਲ ਮਹਾਜਨ, ਅਮਿਤ ਮਹਾਜਨ, ਨਿਤਿਨ ਮਹਾਜਨ, ਸੁਮਿਤ ਮਹਾਜਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਕਰਮਚਾਰੀਆਂ ਨੇ ਬਾਈਕ ਰੈਲੀ ਕੱਢ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਵਲੋਂ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨਾਂ ਦਾ ਸਨਮਾਨ
Ad Position 24