ਹਰਚੋਵਾਲ, 13 ਜੂਨ (ਢਿੱਲੋਂ, ਭਾਮ)-ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਦੀ ਕਾਰ ਪਾਰਕਿੰਗ ਦਾ ਸ਼ੈੱਡ ਤੇਜ਼ ਹਨੇਰੀ ਝੱਖੜ ਆਉਣ ਕਾਰਨ ਡਿੱਗ ਗਿਆ | ਇਸ ਸਬੰਧੀ ਜਥੇਦਾਰ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਝੱਖੜ ਆਉਣ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਕਾਰ ਪਾਰਕਿੰਗ ਸ਼ੈੱਡ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਸ਼ੈੱਡ ਦੇ ਡਿੱਗਣ ਨਾਲ ਗੁਰਦੁਆਰੇ ਵਿਚ ਪਹੁੰਚੀਆਂ ਸੰਗਤਾਂ ਅਤੇ ਜੋ ਵਹੀਕਲ ਇਸ ਦੇ ਹੇਠਾਂ ਖੜੇ ਸਨ, ਉਨ੍ਹਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ |