10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਖ਼ਤਪੁਰ ਦੇ ਲੋਕ ਦੂਸ਼ਿਤ ਪਾਣੀ ਪੀਣ ਲਈ ਹਨ ਮਜਬੂਰ

Ad Position 21
No active advertisement
ਅਜੀਤ ਡੈਸਕ 19-06-2026
ਕਾਹਨੂੰਵਾਨ, 18 ਜੂਨ (ਨਿਸ਼ਾਨ ਸਿੰਘ ਚਾਹਲ)-ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਸ਼ਹਿਰਾਂ ਦੀ ਤਰਜ ’ਤੇ ਪਿੰਡਾਂ ਦੇ ਲੋਕਾਂ ਲਈ ਪੀਣ ਲਈ ਸਾਫ਼ ਪਾਣੀ ਉਪਲਬਧ ਕਰਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਅੰਦਰ ਵਾਟਰ ਸਪਲਾਈ ਟੈਂਕੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਟੈਂਕੀਆਂ ਨੂੰ ਬਣਾਉਣ ਵੇਲੇ 400 ਤੋਂ ਲੈ ਕੇ 500 ਫੁੱਟ ਤੱਕ ਡੂੰਘੇ ਬੋਰ ਕੀਤੇ ਗਏ ਸਨ ਤਾਂ ਜੋ ਲੋਕਾਂ ਨੂੰ ਪੀਣ ਲਈ ਸਾਫ਼ ਅਤੇ ਪਾਣੀ ਮੁਹੱਈਆ ਹੋ ਸਕੇ, ਪਰ ਜਦੋਂ ਤੋਂ ਇਨ੍ਹਾਂ ਵਾਟਰ ਸਪਲਾਈ ਟੈਂਕੀਆਂ ਦੀ ਦੇਖ-ਰੇਖ ਦਾ ਕੰਮ ਸਬੰਧਤ ਗ੍ਰਾਮ ਪੰਚਾਇਤਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਸ ਵੇਲੇ ਤੋਂ ਬਹੁਤ ਪਿੰਡਾਂ ਅੰਦਰ ਇਹ ਵਾਟਰ ਸਪਲਾਈ ਟੈਂਕੀਆਂ ਚਿੱਟਾ ਹਾਥੀ ਸਾਬਤ ਹੋਣ ਲੱਗੀਆਂ ਹਨ, ਕਿਉਂਕਿ ਇਨ੍ਹਾਂ ਵਾਟਰ ਸਪਲਾਈ ਟੈਂਕੀਆਂ ਦੀ ਦੇਖ-ਰੇਖ ਕਰਨ ਅਤੇ ਪਾਣੀ ਦੀ ਸਪਲਾਈ ਲਈ ਕਰਮਚਾਰੀ ਰੱਖਣ ਲਈ ਪੰਚਾਇਤਾਂ ਕੋਲ ਜ਼ਰੂਰੀ ਫੰਡ ਵੀ ਮੁਹੱਈਆ ਨਹੀਂ ਹਨ। ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਪਿੰਡਾਂ ਦੇ ਲੋਕ ਸਾਫ਼-ਸੁਥਰਾ ਪਾਣੀ ਪੀਣ ਤੋਂ ਵਾਂਝੇ ਹਨ ਅਤੇ ਉਹ ਘਰਾਂ ਵਿਚ ਲੱਗੀਆਂ ਮੱਛੀ ਮੋਟਰਾਂ ਅਤੇ ਨਲਕਿਆਂ ਦਾ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਨਲਕਿਆਂ ਦਾ ਦੂਸ਼ਿਤ ਪਾਣੀ ਪੀਣ ਕਰਕੇ ਲੋਕ ਮਿਆਦੀ ਬੁਖ਼ਾਰ, ਕਾਲੇ ਪੀਲੀਏ, ਯੂਰਿਕ ਐਸਿਡ ਅਤੇ ਪੇਟ ਦੀਆਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਵਾਟਰ ਸਪਲਾਈ ਟੈਂਕੀ ਬਣਾਉਣ ਵੇਲੇ ਸੰਬੰਧਤ ਠੇਕੇਦਾਰ ਵਲੋਂ ਪਿੰਡ ਦੇ ਲੋਕਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦੇ ਲਈ ਪਿੰਡ ਵਿਚ ਜ਼ਮੀਨ ਦੇ ਹੇਠਾਂ ਜੋ ਪਾਇਪ ਵਿਛਾਏ ਸਨ, ਉਹ ਬਹੁਤ ਘਟੀਆ ਮਿਆਰ ਦੇ ਹੋਣ ਕਾਰਨ ਉਨ੍ਹਾਂ ਦਾ ਪਾਣੀ ਰਸਤੇ ਵਿਚ ਹੀ ਲੀਕ ਕਰ ਜਾਂਦਾ ਸੀ, ਜਿਸ ਕਰਕੇ ਪਿੰਡ ਦੇ ਹੋਰ ਲੋਕਾਂ ਵਲੋਂ ਵਾਟਰ ਸਪਲਾਈ ਦੇ ਹੋਰ ਕੁਨੈਕਸ਼ਨ ਨਹੀਂ ਲਏ ਗਏ। ਜਿਹੜੇ ਲੋਕਾਂ ਨੇ ਇਹ ਕੁਨੈਕਸ਼ਨ ਲਏ ਹਨ, ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਵੱਧ ਸਮੇਂ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਨਹੀਂ ਹੋ ਸਕਿਆ, ਜਿਸ ਕਰਕੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹੋਏ ਹਨ। ਇਸ ਸੰਬੰਧੀ ਜਦੋਂ ਗ੍ਰਾਮ ਪੰਚਾਇਤ ਬਖ਼ਤਪੁਰ ਦੀ ਸਰਪੰਚ ਸੁਖਪ੍ਰੀਤ ਕੌਰ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਵਾਟਰ ਸਪਲਾਈ ਦੇ ਕੁਨੈਕਸ਼ਨ ਲਏ ਹਨ। ਉਨ੍ਹਾਂ ਲੋਕਾਂ ਵਲੋਂ ਟੂਟੀਆਂ ਨੂੰ ਬੰਦ ਨਹੀਂ ਕੀਤਾ ਜਾਂਦਾ, ਜਿਸ ਕਰਕੇ ਪਾਣੀ ਦੀ ਵੱਡੇ ਪੱਧਰ ’ਤੇ ਬਰਬਾਦੀ ਹੁੰਦੀ ਹੈ, ਜਿਸ ਕਰਕੇ ਵਾਟਰ ਸਪਲਾਈ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੰਨੀ ਲੋਧੀਨੰਗਲ ਦਾ ਅਮਰੀਕ ਸਿੰਘ ਬਾਲੇਵਾਲ ਤੇ ਸੁਖਜਿੰਦਰ ਸਿੰਘ ਪਾਰਸ ਵਲੋਂ ਸਨਮਾਨ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਗੁਰਦਾਸਪੁਰ ਇਕਾਈ ਦੀ ਮੀਟਿੰਗ
Ad Position 24