ਬਟਾਲਾ, 18 ਜੂਨ (ਸਤਿੰਦਰ ਸਿੰਘ)-ਅੱਜ ਸੀਨੀਅਰ ਅਕਾਲੀ ਆਗੂ ਐਡਵੋਕੇਟ ਸਰਬਜੀਤ ਸਿੰਘ ਮਾਨ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਅੱਤੇਪੁਰ ਪਹੁੰਚੇ। ਜਿਥੇ ਪਿੰਡ ਅਤੇਪੁਰ ਵਿਖੇ ਪਰਿਵਾਰਾਂ ਨਾਲ ਮਿਲ ਕੇ ਰਾਜਨੀਤਿਕ ਤੇ ਸਾਮਾਜਿਕ ਮੁੱਦਿਆਂ ’ਤੇ ਸੰਬੰਧੀ ਵਿਚਾਰ ਵਟਾਂਦਰਾਂ ਕੀਤਾ। ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਪੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਪਿੰਡ ਅੱਤੇਪੁਰ ਪਹੁੰਚਣ ’ਤੇ ਪੰਥ ਦੇ ਪੁਰਾਣੇ, ਟਕਸਾਲੀ ਅਤੇ ਸਮਰਪਿਤ ਅਕਾਲੀ ਆਗੂਆਂ ਲੱਖਾ ਸਿੰਘ, ਮਾਸਟਰ ਜੀ ਅਤੇ ਇਲਾਕੇ ਦੇ ਹੋਰ ਸਤਿਕਾਰਯੋਗ ਬਜ਼ੁਰਗਾਂ ਨਾਲ ਬੈਠ ਕੇ ਲੰਮੀਆਂ ਗੱਲਾਂਬਾਤਾਂ ਕਰਨ ਦਾ ਮੌਕਾ ਮਿਲਿਆ ਹੈ ਤੇ ਉਨ੍ਹਾਂ ਦੀ ਸੰਗਤ ਵਿਚ ਬਿਤਾਇਆ ਹਰ ਪਲ ਸਾਡੇ ਲਈ ਪ੍ਰੇਰਣਾ ਅਤੇ ਮਾਰਗਦਰਸ਼ਨ ਦਾ ਸਰੋਤ ਬਣਿਆ ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਭਵਿੱਖ ਨੂੰ ਲੈ ਕੇ ਵੀ ਡੂੰਘਾ ਵਿਚਾਰ-ਵਟਾਂਦਰਾ ਕੀਤਾ ਗਿਆ। ਟਕਸਾਲੀ ਆਗੂਆਂ ਨੇ ਆਪਣੇ ਰਾਜਨੀਤਕ ਤੇ ਸਮਾਜਿਕ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀਅਤ, ਪੰਥ ਅਤੇ ਕਿਸਾਨਾਂ ਦੀ ਆਵਾਜ਼ ਬਣ ਕੇ ਖੜਿਆ ਹੈ। ਇਸ ਮੌਕੇ ਪਿੰਡ ਅੱਤੇਪੁਰ ਦੇ ਸਾਬਕਾ ਸਰਪੰਚ ਸਾਹਿਬ ਅਤੇ ਮੌਜੂਦਾ ਸਰਪੰਚ ਸਾਹਿਬਾਨ ਵਲੋਂ ਸਿਰਪਾਓ ਭੇਟ ਕਰਕੇ ਐਡਵੋਕੇਟ ਸਰਬਜੀਤ ਸਿੰਘ ਮਾਨ ਦਾ ਨਿੱਘਾ ਸਨਮਾਨ ਕੀਤਾ ਗਿਆ। ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸਨਮਾਨ ਮੇਰੇ ਇਕੱਲੇ ਦਾ ਨਹੀਂ, ਸਗੋਂ ਸਮੂਹ ਅਕਾਲੀ ਪਰਿਵਾਰ, ਮੇਰੇ ਸਾਥੀਆਂ ਅਤੇ ਹਲਕੇ ਦੇ ਹਰ ਉਸ ਵਿਅਕਤੀ ਦਾ ਹੈ ਜੋ ਪੰਥ ਅਤੇ ਪੰਜਾਬ ਦੀ ਸੇਵਾ ਦੇ ਜਜ਼ਬੇ ਨਾਲ ਜੁੜਿਆ ਹੋਇਆ ਹੈ ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਸਮੇਤ ਪੂਰੇ ਪੰਜਾਬ ’ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਾਂਗੇ।