07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕਿਸਾਨ ਪਿਤਾ ਨੇ ਸਖ਼ਤ ਮਿਹਨਤ ਨਾਲ ਆਪਣੇ ਲੜਕਿਆਂ ਨੂੰ ਬਣਾਇਆ ਭਾਰਤੀ ਫੌਜ ’ਚ ਅਫ਼ਸਰ

Ad Position 21
No active advertisement
ਅਜੀਤ ਡੈਸਕ 20-06-2026
ਕੋਟਲੀ ਸੂਰਤ ਮੱਲ੍ਹੀ, 19 ਜੂਨ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਮਾਹਲ ਦੇ ਕਿਸਾਨ ਗੁਰਭੇਜ ਸਿੰਘ ਤੇ ਲੈਫਟੀਨੈਂਟ ਸਹਿਜਪ੍ਰੀਤ ਸਿੰਘ ਮਾਹਲ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਭਾਰਤੀ ਫੌਜ ’ਚ ਸੇਵਾ ਨਹੀਂ ਸੀ ਕਰਦਾ, ਪਰ ਉਨ੍ਹਾਂ ਦੇ ਪਰਿਵਾਰ ਦੀ ਹਮੇਸ਼ਾ ਇਹ ਚਾਹਤ ਸੀ ਕਿ ਉਨ੍ਹਾਂ ਦੇ ਲੜਕੇ ਭਾਰਤੀ ਫੌਜ ’ਚ ਅਫ਼ਸਰ ਬਨਣ ਤੇ ਦੇਸ਼ ਦੀ ਸੇਵਾ ਕਰਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਆਪਣੇ ਬੱਚਿਆਂ ਨੂੰ ਨਿਸ਼ਾਨ-ਏ-ਸਿੱਖੀ ਇੰਸੀਚਿਊਟ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਦੀ ਅਗਵਾਈ ’ਚ ਐਨ.ਡੀ.ਏ. ਟੈਸਟ ਦੀ ਤਿਆਰੀ ਕਰਵਾਈ ਤੇ ਉਸ ਦੇ ਲੜਕਿਆਂ ਨੇ ਸਖ਼ਤ ਮਿਹਨਤ ਕਰ ਕੇ ਐਨ.ਡੀ.ਏ. ਦਾ ਟੈਸਟ ਪਾਸ ਕਰ ਕੇ ਭਾਰਤੀ ਫੌਜ ਵਿਚ ਲੈਫਟੀਨੈਂਟ ਬਣੇ। ਉਨ੍ਹਾਂ ਦੱਸਿਆ ਕਿ ਉਸ ਦਾ ਲੜਕਾ ਸਹਿਜਪ੍ਰੀਤ ਸਿੰਘ ਜਿਹੜਾ ਕਿ ਇਸ ਸਮੇਂ ਮਦਰਾਸ ਰੈਜੀਮੈਂਟ ਵਿਚ ਦੇਸ਼ ਦੀ ਸੇਵਾ ਕਰ ਰਿਹਾ ਹੈ ਤੇ ਉਸ ਦਾ ਛੋਟਾ ਲੜਕਾ ਜੋਬਨਪ੍ਰੀਤ ਸਿੰਘ ਪੁਣੇ ਖੜਕਵਾਸਲਾ ’ਚ ਪ੍ਰੀ ਅਫ਼ਸਰ ਦੀ ਟੇ੍ਰਨਿੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਨੇ ਆਪਣੇ ਲੜਕੇ ਸਹਿਜਪ੍ਰੀਤ ਸਿੰਘ ਤੇ ਜੋਬਨਪ੍ਰੀਤ ਸਿੰਘ ਨੂੰ ਭਾਰਤੀ ਫੌਜ ’ਚ ਅਫ਼ਸਰ ਬਣਾਉਣ ਲਈ ਦਿਨ-ਰਾਤ ਇਕ ਕੀਤਾ ਤੇ ਉਨ੍ਹਾਂ ਦੇ ਬੱਚਿਆਂ ਨੇ ਬਹੁਤ ਸਖ਼ਤ ਮਿਹਨਤ ਕਰ ਕੇ ਇਹ ਮੁਕਾਮ ਹਾਸ਼ਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜਿੰਦਗੀ ਦੀ ਨਵੀਂ ਸੇਧ ਦੇਣ ਤੇ ਕਾਮਯਾਬੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਪਿਤਾ ਹਮੇਸ਼ਾ ਯਤਨਸੀਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿਤਾ ਆਪਣੇ ਹਰ ਦੁੱਖ ਨੂੰ ਅਣਗੌਲਿਆਂ ਕਰ ਕੇ ਆਪਣੇ ਬੱਚੇ ਲਈ ਹਰ ਖੁਸ਼ੀ ਹੱਸਦਿਆਂ ਕੁਰਬਾਨ ਕਰ ਦਿੰਦਾ ਹੈ ਤੇ ਆਪਣੀ ਸਾਰੀ ਜਿੰਦਗੀ ਬੱਚਿਆਂ ਨੂੰ ਸਮਰਪਿਤ ਰਹਿੰਦਾ ਹੈ ਤੇ ਦੁੱਖ-ਕਸ਼ਟ ਸਹਿ ਕੇ ਵੀ ਬੱਚਿਆਂ ਦਾ ਚੰਗਾ ਪਾਲਣ-ਪੋਸ਼ਣ ਕਰਨ ਦਾ ਯਤਨ ਕਰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਸੀ ਕਿ ਉਸ ਦੇ ਲੜਕੇ ਭਾਰਤੀ ਫੌਜ ’ਚ ਵੱਡੇ ਅਫ਼ਸਰ ਬਨਣ ਤੇ ਦੇਸ਼ ਦੀ ਸੇਵਾ ਕਰਨ। ਜਦੋਂ ਕਿ ਲੈਫ਼ਟੀਨੈਂਟ ਸਹਿਜਪ੍ਰੀਤ ਸਿੰਘ ਮਾਹਲ ਨੇ ਕਿਹਾ ਕਿ ਜਿਥੇ ਪਿਤਾ ਆਪਣੇ ਬੱਚਿਆਂ ਪ੍ਰਤੀ ਵਧੀਆ ਫ਼ਰਜ਼ ਨਿਭਾਉਂਦਾ ਹੈ, ਉਥੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰ ਕੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਿਤਾ ਦਾ ਬੱਚੇ ਦੀ ਜਿੰਦਗੀ ਨੂੰ ਅਹਿਮ ਬਣਾਉਣ ’ਚ ਮੁੱਖ ਰੋਲ ਹੁੰਦਾ ਹੈ ਤੇ ਪਿਤਾ ਹੀ ਬੱਚਿਆਂ ਦੇ ਰੋਲ ਮਾਡਲ ਹੁੰਦੇ ਹਨ। ਉਸ ਨੇ ਕਿਹਾ ਕਿ ਭਾਵੇਂ ਉਸ ਦਾ ਪਿਤਾ ਕਿਸਾਨ ਸਨ, ਪਰ ਉਨ੍ਹਾਂ ਦੀ ਮਿਹਨਤ ਕਰ ਕੇ ਅੱਜ ਉਹ ਦੇਸ਼ ਦੀ ਸੇਵਾ ਕਰ ਰਿਹਾ ਹੈ ਤੇ ਉਸ ਨੂੰ ਆਪਣੇ ਪਿਤਾ ’ਤੇ ਮਾਣ ਹੈ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ ’ਚ 5 ਵਿਅਕਤੀ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਸ਼ਹੀਦੀ ਸਮਾਗਮ ਕੱਲ੍ਹ - ਬਾਬਾ ਦਲਬੀਰ ਸਿੰਘ
Ad Position 24
No active advertisement