07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਜੇ.ਈ. ਅਵਤਾਰ ਸਿੰਘ ਬੁੱਟਰ ਦੀ ਮਿੱਠੀ ਯਾਦ ’ਚ ਕੀਰਤਨ ਸਮਾਗਮ

Ad Position 21
No active advertisement
ਅਜੀਤ ਡੈਸਕ 20-06-2026
ਕਾਹਨੂੰਵਾਨ, 19 ਜੂਨ (ਜਸਪਾਲ ਸਿੰਘ ਸੰਧੂ)-ਪਿੰਡ ਰੂੜਾ ਬੁੱਟਰ ਦੇ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਦਰਦੀ ਦੇ ਵੱਡੇ ਹੋਣਹਾਰ ਸਪੁੱਤਰ ਜੇ.ਈ. ਅਵਤਾਰ ਸਿੰਘ ਬੁੱਟਰ ਦੀ ਪਿਛਲੇ ਸਾਲ ਨੌਕਰੀ ਦੌਰਾਨ ਕਾਹਨੂੰਵਾਨ ਸਬ ਡਵੀਜ਼ਨ ’ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ। ਭਾਈ ਸੁਰਿੰਦਰ ਸਿੰਘ ਤੇ ਭਾਈ ਨਛੱਤਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਵਲੋਂ ਕੀਰਤਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਗੁਰਨਾਮ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ, ਜਰਨੈਲ ਸਿੰਘ ਮਾਹਲ ਕਾਦੀਆਂ, ਗੁਰਮੀਤ ਸਿੰਘ ਝੌਰ, ਹਰਦੇਵ ਸਿੰਘ ਸਠਿਆਲੀ ਅਤੇ ਗੁਰਨਾਮ ਸਿੰਘ ਲੁਬਾਣਾ ਵਲੋਂ ਜੇ.ਈ. ਅਵਤਾਰ ਸਿੰਘ ਬੁੱਟਰ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਇਸ ਮੌਕੇ ਭਾਈ ਹਰਚੰਦ ਸਿੰਘ, ਗੁਰਨਾਮ ਸਿੰਘ ਸਰਪੰਚ ਗੋਰਸੀਆਂ, ਸਿਮਰਨ ਸਿੰਘ ਮਾਨ ਸਾਬਕਾ ਸਰਪੰਚ, ਬਾਬਾ ਦਲੇਰ ਸਿੰਘ ਯੂ.ਐਸ.ਏ., ਸੂਬੇਦਾਰ ਸਤਨਾਮ ਸਿੰਘ ਪਾਹੜਾ, ਸੁਰਦਰਸ਼ਨਪਾਲ ਸਿੰਘ ਰੰਧਾਵਾ ਐਸ.ਐਸ.ਈ., ਤਜਿੰਦਰ ਸਿੰਘ ਧੰਦਲ, ਕੁਲਤਾਰ ਸਿੰਘ ਫੌਜੀ, ਥਾਣੇਦਾਰ ਸਰਦੂਲ ਸਿੰਘ, ਪਰਮਜੀਤ ਸਿੰਘ ਸ਼ੇਰਾ, ਹਰਜਿੰਦਰ ਸਿੰਘ ਸਕੱਤਰ, ਸਬ ਇੰਸਪੈਕਟਰ ਲਖਬੀਰ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਠੱਕਰਵਾਲ, ਸਤਨਾਮ ਸਿੰਘ ਕਵੀਸ਼ਰ, ਕੇਵਲ ਸਿੰਘ ਬੁੱਟਰ, ਕੁੰਨਣ ਸਿੰਘ ਬੁੱਟਰ, ਰਣਜੀਤ ਸਿੰਘ ਬੁੱਟਰ, ਲਖਵਿੰਦਰ ਸਿੰਘ ਖਾਲਸਾ ਕੋਟ ਟੋਡਰ ਮੱਲ, ਨਿਸ਼ਾਨ ਸਿੰਘ ਭਿੱਟੇਵੱਡ, ਨਰਿੰਦਰ ਸਿੰਘ ਫੌਜੀ, ਪਰਮਜੀਤ ਸਿੰਘ ਸਾਬਕਾ ਸਰਪੰਚ ਧੱਕੜ, ਮਾਸਟਰ ਕਸ਼ਮੀਰ ਸਿੰਘ ਮਾਲੀਆ, ਮਨਜੀਤ ਸਿੰਘ ਮਾਲੀਆ, ਬਲਦੇਵ ਸਿੰਘ ਪੰਚਾਇਤ ਸਕੱਤਰ, ਮੁਲਖਾ ਸਿੰਘ ਵੜੈਚ, ਅਜੀਤ ਸਿੰਘ ਰਜ਼ਾਦਾ, ਯਾਦਵਿੰਦਰ ਸਿੰਘ ਧੰਦਲ, ਅਵਿੰਦਰ ਸਿੰਘ ਲਾਧੂਪੁਰ, ਸਰਬਜੀਤ ਸਿੰਘ ਜਾਗੋਵਾਲ, ਸੀਤਲ ਸਿੰਘ ਯੂ.ਕੇ., ਥਾਣੇਦਾਰ ਕਮਲਜੀਤ ਸਿੰਘ, ਸੇਵਾ ਸਿੰਘ ਗੁੰਨੋਪੁਰ ਅਤੇ ਸੁਰਿੰਦਰ ਸਿੰਘ ਸ਼ਿੰਦਾ ਹਾਰਨੀਆਂ ਆਦਿ ਸੰਗਤਾਂ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ
Ad Position 24
No active advertisement