10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਾਦੀਆਂ ਤੋਂ ਬਿਆਸ ਲਾਈਨ ਬਣਨ ਨਾਲ ਲੋਕਾਂ ਨੂੰ ਫਾਇਦਾ ਘੱਟ ਤੇ ਉਜਾੜਾ ਜ਼ਿਆਦਾ : ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 30-06-2026
ਹਰਚੋਵਾਲ, 29 ਜੂਨ (ਢਿੱਲੋਂ, ਭਾਮ)-ਕਾਦੀਆਂ-ਬਿਆਸ ਰੇਲਵੇ ਲਾਇਨ ਜੋ ਅੰਗਰੇਜ਼ਾਂ ਦੇ ਰਾਜ ਸਮੇਂ ਸਾਲ 1929 ਵਿਚ ਪਾਸ ਹੋਈ ਸੀ। ਉਸ ਵੇਲੇ ਵੀ ਅਧੂਰੀ ਹੀ ਪਾਈ ਗਈ, ਜੋ ਅਜੇ ਤੱਕ ਨਹੀਂ ਬਣੀ। ਉਸ ਵਕਤ ਵੀ ਇਸ ਲਾਇਨ ’ਤੇ ਰਾਜਨੀਤੀ ਹੀ ਕੀਤੀ ਗਈ। ਉਹ ਅੱਜ ਵੀ ਰਾਜਨੀਤੀ ਦੀ ਭੇਟ ਚੜੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਜਿੰਦਰ ਸਿੰਘ ਢਪੱਈ ਅਤੇ ਸਵਿੰਦਰ ਸਿੰਘ ਢਿੱਲੋਂ ਨੇ ਹੁਣ ਕੁਝ ਸਮੇਂ ਤੋਂ ਰਾਜਨੀਤਿਕ ਆਗੂ ਆਪਣੀਆਂ ਕੁਝ ਕੁ ਵੋਟਾਂ ਖਾਤਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਇਸ ਰੇਲਵੇ ਲਾਈਨ ਨੂੰ ਫਿਰ ਜੋੜਨ ਦਾ ਬੀੜਾ ਚੁੱਕ ਰਹੇ ਹਨ। ਇਸ ਰੇਲਵੇ ਲਾਈਨ ਦਾ ਨਵਾਂ ਸਰਵੇ ਲਾਇਆ ਗਿਆ ਹੈ, ਪਰ ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਜਿਨਾਂ ਦੀ ਜ਼ਮੀਨ ਵਿਚੋਂ ਦੀ ਇਹ ਰੇਲਵੇ ਲਾਇਨ ਲੰਘਣੀ ਹੈ, ਬੇਸ਼ੱਕ ਕਾਰੋਬਾਰੀ ਲੋਕ ਇਸ ਨੂੰ ਫਾਇਦੇ ਵਾਲੀ ਰੇਲਵੇ ਲਾਈਨ ਦੱਸ ਰਹੇ ਹਨ, ਉਥੇ ਅਨੇਕਾਂ ਹੀ ਕਿਸਾਨਾਂ ਦੀ ਜ਼ਮੀਨ ਇਸ ਰੇਲਵੇ ਲਾਈਨ ਹੇਠਾਂ ਆਉਣ ਨਾਲ ਦੋ ਫਾੜ ਹੋ ਰਹੀ ਹੈ। ਅੱਧੀ ਜ਼ਮੀਨ ਇਕ ਪਾਸੇ ਅੱਧੀ ਜ਼ਮੀਨ ਇਕ ਪਾਸੇ ਹੋਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ। ਬਹੁਤ ਸਾਰੇ ਘਰ ਵੀ ਢਹਿ ਢੇਰੀ ਹੋਣਗੇ। ਬੇਸ਼ੱਕ ਸਰਕਾਰ ਨੇ ਲੋਕਾਂ ਦੀ ਜ਼ਮੀਨ ਐਕਵਾਇਰ ਕਰ ਕੇ ਉਨ੍ਹਾਂ ਨੂੰ ਬਣਦੀ ਰਕਮ ਦੇਣੀ ਹੈ, ਪਰ ਇਸ ਨਾਲ ਕਈ ਕਿਸਾਨ ਬਿਲਕੁੱਲ ਉਥੋਂ ਉੱਜੜ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਅਤੇ ਲੋਕਾਂ ਦੀ ਜ਼ਮੀਨ ਵਿਚੋਂ ਰੇਲਵੇ ਲਾਇਨ ਲੰਘ ਰਹੀ ਹੈ, ਉਨ੍ਹਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਲਾਇਨ ਦਾ ਕੋਈ ਵੀ ਫਾਇਦਾ ਨਹੀਂ ਹੈ, ਇਸ ਨੂੰ ਰੋਕਿਆ ਜਾਵੇ ਤਾਂ ਜੋ ਲੋਕਾਂ ਦੀ ਜ਼ਮੀਨ ਦਾ ਉਜਾੜਾ ਹੋਣ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਹਲਕੇ ਦੇ ਲੋਕ ਧੜਾਧੜ ਜੁੜ ਰਹੇ : ਕਸ਼ਮੀਰ ਸਿੰਘ ਅਗਲੀ ਖ਼ਬਰ ਪਿੰਡ ਕੋਠੇ ਸਦਾਨਾ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ
Ad Position 24