08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਵਲੋਂ ਅੱਖਾਂ ਤੇ ਦੰਦਾਂ ਦਾ ਜਾਂਚ ਕੈਂਪ 7 ਨੂੰ

Ad Position 21
No active advertisement
ਅਜੀਤ ਡੈਸਕ 05-07-2026
ਪਠਾਨਕੋਟ, 4 ਜੁਲਾਈ (ਸੰਧੂ)-ਭਾਰਤ ਵਿਕਾਸ ਪਰਿਸ਼ਦ ਛਤਵਾਲ ਵਲੋਂ ਸੇਵਾ ਪਖਵਾੜੇ ਤਹਿਤ 7 ਜੁਲਾਈ ਨੂੰ ਭਾਰਤ ਵਿਕਾਸ ਪਰਿਸ਼ਦ ਭਵਨ, ਡਿਫੈਂਸ ਕਾਲੋਨੀ ਛਤਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫ਼ਤ ਨੇਤਰ ਅਤੇ ਦੰਦਾਂ ਦੀ ਜਾਂਚ ਕੈਂਪ ਲਗਾਇਆ ਜਾਵੇਗਾ। ਮੀਡੀਆ ਪ੍ਰਭਾਰੀ ਡਾ: ਮਨੂ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਪ੍ਰਸਿੱਧ ਨੇਤਰ ਰੋਗ ਵਿਸ਼ੇਸ਼ਗਿਆ ਡਾ: ਨਿਤਿਨ ਗੁਪਤਾ ਵਲੋਂ ਅੱਖਾਂ ਦੀ ਜਾਂਚ ਕਰਕੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਜਦਕਿ ਡਾ: ਸ਼ਿਵਾਂਗੀ ਸੋਨੀ ਵਲੋਂ ਦੰਦਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ। ਪਰਿਸ਼ਦ ਦੇ ਪ੍ਰਧਾਨ ਰਜਨੀਸ਼ ਸ਼ਰਮਾ, ਜਰਨਲ ਸਕੱਤਰ ਮਨੀਸ਼ ਸ਼ਰਮਾ, ਖਜਾਨਚੀ ਅਮਰਜੀਤ ਸਿੰਘ, ਪ੍ਰਾਂਤ ਸੇਵਾ ਪ੍ਰਮੁੱਖ ਕੁਲਭੂਸ਼ਣ ਕੁਮਾਰ ਅਤੇ ਪ੍ਰੋਗਰਾਮ ਪ੍ਰਮੁੱਖ ਸੁਰਜੀਤ ਕੁਮਾਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਜਾਂਚ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 45 ਵਿਚ 5 ਲੱਖ ਦੀ ਲਾਗਤ ਨਾਲ ਬਣੇ ਡੂੰਘੇ ਬੋਰ ਦਾ ਕੈਬਨਿਟ ਮੰਤਰੀ ਵਲੋਂ ਉਦਘਾਟਨ ਅਗਲੀ ਖ਼ਬਰ ਰੋਹਿਤ ਸਿਆਲ ਤੇ ਸਵਰਨ ਸਲਾਰੀਆ ਵੱਖਰੀ ਪਹਿਚਾਣ ਰੱਖਦੇ ਹਨ- ਅਮਿਤ ਮਿੱਠੂ
Ad Position 24