01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਧੋਪੁਰ ਯੂ.ਬੀ.ਡੀ.ਸੀ ਤੇ ਐਮ.ਬੀ. ਲਿੰਕ ਨਹਿਰ ਦੇ ਪੁਲਾਂ ਤੋਂ ਲੰਘ ਰਹੇ ਭਾਰੀ ਵਾਹਨ ਦੇ ਰਹੇ ਵੱਡੇ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 09-07-2026
ਮਾਧੋਪੁਰ, 8 ਜੁਲਾਈ (ਮਹਿਰਾ)-ਮਾਧੋਪੁਰ ਵਿਖੇ ਅੱਪਰਬਾਰੀ ਦੁਆਬ ਨਹਿਰ ਤੇ ਐਮ.ਬੀ. ਲਿੰਕ ਨਹਿਰ ‘ਤੇ ਬਣੇ ਪੁਲਾਂ ਤੋਂ ਪ੍ਰਸ਼ਾਸਨਿਕ ਮਨਾਹੀ ਦੇ ਬਾਵਜੂਦ ਲੰਘ ਰਹੇ ਭਾਰੀ ਵਾਹਨ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਜਿਸ ਕਾਰਨ ਸਥਾਨਕ ਲੋਕਾਂ ’ਚ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਰਾਹਗੀਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੁਲਾਂ ਦੀ ਸਮਰੱਥਾ ਘੱਟ ਹੋਣ ਕਾਰਨ ਇੱਥੇ ਭਾਰੀ ਵਾਹਨਾਂ ਦੀ ਮਨਾਹੀ ਹੈ, ਪਰ ਰੇਤ ਅਤੇ ਮਿੱਟੀ ਨਾਲ ਲੱਦੇ ਓਵਰਲੋਡਡ ਟਿੱਪਰ ਸ਼ਰੇਆਮ ਇੱਥੋਂ ਲੰਘ ਰਹੇ ਹਨ। ਇਹ ਪੁਲ ਤੰਗ ਹੋਣ ਕਾਰਨ ਕਈ ਵਾਰ ਇਹ ਭਾਰੀ ਟਿੱਪਰ ਆਹਮੋ-ਸਾਹਮਣੇ ਫਸ ਜਾਂਦੇ ਹਨ, ਤਾਂ ਭਾਰੀ ਜਾਮ ਲੱਗ ਜਾਂਦਾ ਹੈ। ਜਿਸ ਨਾਲ ਆਮ ਲੋਕਾਂ ਤੇ ਰਾਹਗੀਰਾਂ ਨੂੰ ਘੰਟਿਆਂ ਬੱਧੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਜੇਕਰ ਪ੍ਰਸਾਸ਼ਨ ਵਲੋਂ ਹੁਣ ਵੀ ਧਿਆਨ ਨਾ ਦਿੱਤਾ ਤਾਂ ਲਗਾਤਾਰ ਲੰਘ ਰਹੇ ਇਨ੍ਹਾਂ ਭਾਰੀ ਵਾਹਨਾਂ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਦੀ ਨਿਰੋਲ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਅਖੀਰ ’ਚ ਸਥਾਨਕ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਪੁਲਾਂ ਦੇ ਦੋਵੇਂ ਪਾਸੇ ਤੁਰੰਤ ਲੋਹੇ ਦੇ ਪੱਕੇ ਬੈਰੀਕੇਡ ਹਾਈਟ ਬੈਰੀਕੇਡ ਲਗਾਏ ਜਾਣ ਤਾਂ ਜੋ ਕੋਈ ਵੀ ਵੱਡਾ ਵਾਹਨ ਇੱਥੇ ਦਾਖਲ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਪੁਲ ਨੰਬਰ-3 ’ਤੇ ਬਣੇ ਅੰਡਰ ਪਾਸ ਦੀ ਮਾੜੀ ਹਾਲਤ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਵੀ.ਬੀ.ਜੀ. ਰਾਮ ਜੀ ਕਾਨੂੰਨ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ-ਕਾਮਰੇਡ ਰਾਮ ਸਰਨ
Ad Position 24
No active advertisement