ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਗੁਰਜੀਤ ਕੌਰ ਰੰਧਾਵਾ ਨੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 14-07-2026
ਫ਼ਤਹਿਗੜ੍ਹ ਚੂੜੀਆਂ, 13 ਜੁਲਾਈ (ਐਮ.ਐਸ. ਫੁੱਲ)-ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਪ੍ਰਸ਼ਾਸਨਿਕ ਕੰਮਕਾਜ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ, ਜਦੋਂ ਨਵ-ਨਿਯੁਕਤ ਉਪ ਪ੍ਰਧਾਨ ਬੀਬੀ ਗੁਰਜੀਤ ਕੌਰ ਰੰਧਾਵਾ ਨੇ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਦੀ ਇਹ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਿਰਨ ਮਹਾਜਨ ਅਤੇ ਯੂਥ ਆਗੂ ਸੰਨੀ ਲੋਧੀਨੰਗਲ ਦੀ ਅਗਵਾਈ ਹੇਠ ਸੰਪੰਨ ਹੋਈ। ਅਹੁਦਾ ਸੰਭਾਲਣ ਉਪਰੰਤ ਉਪ ਪ੍ਰਧਾਨ ਗੁਰਜੀਤ ਕੌਰ ਰੰਧਾਵਾ ਨੇ ਬਿਨ੍ਹਾਂ ਕੋਈ ਸਮਾਂ ਗਵਾਏ ਨਗਰ ਕੌਂਸਲ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਕੋਈ ਅਧਿਕਾਰਤ ਗਜ਼ਟ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਨਿਯਮਾਂ ਮੁਤਾਬਕ ਪ੍ਰਧਾਨਗੀ ਦੀਆਂ ਸਾਰੀਆਂ ਪ੍ਰਸ਼ਾਸਨਿਕ ਤੇ ਵਿੱਤੀ ਸ਼ਕਤੀਆਂ ਉਪ ਪ੍ਰਧਾਨ ਕੋਲ ਰਹਿਣਗੀਆਂ। ਬੀਬੀ ਰੰਧਾਵਾ ਨੇ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ ਤੇ ਬਿਨ੍ਹਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਗੇ। ਇਸ ਮੌਕੇ ਸ: ਲਖਬੀਰ ਸਿੰਘ ਲੋਧੀਨੰਗਲ ਨੇ ਨਵ-ਨਿਯੁਕਤ ਉਪ ਪ੍ਰਧਾਨ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਨਗਰ ਕੌਂਸਲ ਸ਼ਹਿਰ ਦੇ ਹਰ ਵਾਰਡ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਵਿਚ ਕਾਮਯਾਬ ਹੋਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ, ਨਰਿੰਦਰ ਸਿੰਘ ਮਿੰਟਾ ਰੰਧਾਵਾ, ਸਵਰਨਜੀਤ ਸਿੰਘ ਰੰਧਾਵਾ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਡਾ. ਰਛਪਾਲ ਸਿੰਘ, ਸੱਚਾ ਸਿੰਘ ਰੰਧਾਵਾ, ਭੋਲਾ ਬਧਵਾਰ, ਮਾਸਟਰ ਤਰਸੇਮ ਸਿੰਘ ਰੰਧਾਵਾ, ਕੌਸਲਰ ਹਰਜੋਤ ਸਿੰਘ ਦਿਓ, ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦੀ, ਜਸਵੰਤ ਸਿੰਘ ਅਜਨਾਲਾ ਰੋਡ, ਮਨਦੀਪ ਸਿੰਘ ਪੀਏ, ਹੈਪੀ ਭੁੱਲਰ ਵਿਛੋਆ, ਲਖਵਿੰਦਰ ਸਿੰਘ ਬੱਲ, ਸਰਪੰਚ ਜਰਨੈਲ ਸਿੰਘ ਲਾਡੀ, ਕੌਂਸਲਰ ਹਰਦਵਿੰਦਰ ਸਿੰਘ ਮਿੰਕੂ ਭਟੀਆ, ਬਲਵਿੰਦਰ ਸਿੰਘ ਬੱਜੂਮਾਨ, ਮਲਕੀਤ ਸਿੰਘ ਰੰਧਾਵਾ, ਸਰਬਜੀਤ ਸਿੰਘ ਸਾਬਾ, ਗੁਰਪ੍ਰੀਤ ਸਿੰਘ ਬਦੇਸ਼ਾ, ਗੁਰਅੰਮ੍ਰਿਤਪਾਲ ਸਿੰਘ ਲਵਲੀ, ਅਜੀਤਪਾਲ ਸਿੰਘ, ਗੁਰਮੁਖ ਸਿੰਘ, ਡਾ. ਅਜੀਤ ਸਿੰਘ ਚੀਮਾਂ, ਮਨਜਿੰਦਰ ਸਿੰਘ ਰਾਣਾ ਭਿੰਡਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਫਤਹਿਗੜ੍ਹ ਚੂੜੀਆਂ ਦੀ ਡੇਰਾ ਰੋਡ ਸੜਕ ਨੂੰ ਨਵਿਆਉਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਐੱਸ.ਡੀ. ਕਾਲਜ ਫ਼ਾਰ ਗਰਲਜ਼ ਵਿਖੇ ਸਟਾਫ਼ ਲਈ ਹਫ਼ਤਾਵਾਰੀ ਸਹੂਲਤ ਵਿਕਾਸ ਸਬੰਧੀ ਸਮਾਗਮ
Ad Position 24
No active advertisement