ਬਟਾਲਾ, 14 ਜੁਲਾਈ (ਸਤਿੰਦਰ ਸਿੰਘ)- ਆਰ.ਆਰ.ਬਾਵਾ. ਡੀ.ਏ.ਵੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ.ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਤੇ ਸ਼੍ਰੀਮਤੀ ਏਕਤਾ ਭੰਡਾਰੀ (ਸਕੂਲ ਇੰਚਾਰਜ) ਦੀ ਅਗਵਾਈ ਹੇਠ ‘ਵਿਸ਼ਵ ਆਬਾਦੀ ਦਿਵਸ’ ਦਾ ਆਯੋਜਨ ਕੀਤਾ ਗਿਆ। ਸ਼੍ਰੀਮਤੀ ਰਣਜੀਤ ਕੌਰ ਤੇ ਸ਼੍ਰੀਮਤੀ ਸ਼ੁਚੀ ਸਿੱਬਲ ਦੀ ਸਹਿਯੋਗ ਨਾਲ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ਼੍ਰੀ ਸੁਭਾਸ਼ ਭੱਟੀ (ਬੀ.ਐਲ.ਓ.) ਦੁੁਆਰਾ ਐਸ.ਆਈ.ਆਰ. ’ਤੇ ਇਕ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਐਸ.ਆਈ.ਆਰ. ਭਾਰਤ ਦੇ ਚੋਣ ਕਮਿਸ਼ਨ ਦੁੁਆਰਾ ਘਰ-ਘਰ ਜਾ ਕੇ ਪਹਿਲਾਂ ਤੋਂ ਭਰੇ ਹੋਏ ਫਾਰਮਾਂ ਦੀ ਗਣਨਾ ਤੇ ਪੁੁਰਾਣੇ ਵੋਟਰ ਡੇਟਾ ਰਾਹੀਂ ਵੋਟਰ ਸੂਚੀਆਂ ਦੀ ਤਸਦੀਕ ਤੇ ਸੋਧ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ’ਤੇ ਵੱਖ-ਵੱਖ ਮੁੁਕਾਬਲੇ, ਜਿਵੇਂ ਕਿ ਪੋਸਟਰ ਮੇਕਿੰਗ, ਸਲੋਗਨ ਲਿਖਣ ਤੇ ਮਾਡਲ ਮੇਕਿੰਗ ਮੁੁਕਾਬਲੇ ਕਰਵਾਏ ਗਏ, ਪੋਸਟਰ ਮੇਕਿੰਗ ਮੁੁਕਾਬਲੇ ਵਿਚ ਸੁੁਖਮਨਪ੍ਰੀਤ ਕੌਰ, ਡਿੰਪਲ ਕੁੁਮਾਰੀ ਤੇ ਪ੍ਰਨੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਡਲ ਮੇਕਿੰਗ ਮੁੁਕਾਬਲੇ ਵਿਚ ਅੰਸ਼ਿਕਾ, ਸਾਕਸ਼ੀ ਤੇ ਆਇਸ਼ਾ ਖਾਤੂਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਸਲੋਗਨ ਲਿਖਣ ਮੁੁਕਾਬਲੇ ਵਿਚ ਰਵਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ’ਚ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਦੀਪਤੀ ਕਾਂਡਾ ਅਤੇ ਡਾ. ਹਰਦੀਪ ਕੌਰ ਨੇ ਨਿਭਾਈ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਐਸ.ਆਂਈ.ਆਰ. ਬਾਰੇ ਜਨਤਕ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਵਿਦਿਆਰਥਣਾਂ ਨੂੰ ਅਜਿਹੇ ਪ੍ਰੇਰਨਾਦਾਇਕ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।