07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸ਼ਰਾਬ ਠੇਕੇ ਦਾ ਕੈਸ਼ੀਅਰ 98 ਹਜ਼ਾਰ ਰੁਪਏ ਲੈ ਕੇ ਫਰਾਰ

Ad Position 21
No active advertisement
ਅਜੀਤ ਡੈਸਕ 15-07-2026
ਬਟਾਲਾ, 14 ਜੁਲਾਈ (ਰਾਕੇਸ਼ ਰੇਖੀ)-ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲਾ ਕੈਸ਼ੀਅਰ 98 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ। ਥਾਣਾ ਫਤਹਿਗੜ੍ਹ ਚੂੜੀਆਂ ਦੇ ਏ.ਐਸ.ਆਈ. ਵਰਿੰਦਰ ਸਿੰਘ ਨੇ ਦੱਸਿਆ ਕਿ ਸੁਖਰਾਜ ਮਸੀਹ ਵਾਸੀ ਈਸਾਨਗਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਇਲਾਕੇ ਵਿਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਸਟਾਰ ਵਾਈਨ ਕੰਪਨੀ ਵਿਚ ਬਤੌਰ ਜਨਰਲ ਮੈਨੇਜਰ ਕੰਮ ਕਰਦਾ ਹੈ। ਫਤਹਿਗੜ੍ਹ ਚੂੁੜੀਆਂ ਦੇ ਬਿਜਲੀ ਘਰ ਦੇ ਸਾਹਮਣੇ ਸਥਿਤ ਠੇਕੇ ’ਤੇ ਪਰਮਿੰਦਰ ਸਿੰਘ ਉਰਫ ਬੰਟੀ ਵਾਸੀ ਪਿੰਡ ਭਲਾ ਥਾਣਾ ਰਾਜਾਸਾਂਸੀ ਬਤੌਰ ਕੈਸ਼ੀਅਰ ਨਿਯੁਕਤ ਸੀ। ਬੀਤੇ ਦਿਨ ਬੰਟੀ ਠੇਕੇ ਦਾ 98 ਹਜ਼ਾਰ ਰੁਪਇਆ ਆਪਣੇ ਨਾਲ ਲੈ ਗਿਆ ਤੇ ਵਾਪਸ ਨਹੀਂ ਹੋਇਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਬੰਟੀ ਦੇ ਖਿਲਾਫ਼ ਧਾਰਾ 305 ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਚੁੱਕੇ ਹਨ : ਵਿਨਝੜੀ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਵਿਖੇ ਬੀ.ਐੱਡ ਦਾਖ਼ਲਿਆਂ ਦੀ ਪ੍ਰਕਿਰਿਆ ਜਾਰੀ
Ad Position 24
No active advertisement