07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮਿਸ਼ਨ 2027 ਸੰਬੰਧੀ ਦਲਜੀਤ ਸਿੰਘ ਲੱਕੀ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਰਕਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 15-07-2026
ਫਤਹਿਗੜ੍ਹ ਚੂੜੀਆਂ, 14 ਜੁਲਾਈ (ਐਮ.ਐਸ. ਫੁੱਲ)-ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਦਲਜੀਤ ਸਿੰਘ ਲੱਕੀ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਟਕਸਾਲੀ ਤੇ ਸੀਨੀਅਰ ਵਰਕਰਾਂ ਨਾਲ ਅਹਿਮ ਮੀਟਿੰਗ ਜ਼ਿਲ੍ਹਾ ਜੁਆਇੰਟ ਸਕੱਤਰ ਕਿਸਾਨ ਵਿੰਗ ਪਰਮਜੀਤ ਸਿੰਘ ਗੋਲਡੀ ਦੇ ਗ੍ਰਹਿ ਵਿਖੇ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਨੂੰ ਹਲਕੇ ਵਿਚ ਹੋਰ ਮਜ਼ਬੂਤ ਕਰਨ ਤੇ ‘ਮਿਸ਼ਨ-2027’ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ: ਦਲਜੀਤ ਸਿੰਘ ਲੱਕੀ ਨੇ ਪਾਰਟੀ ਦੇ ਟਕਸਾਲੀ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਤੇ ਪੂਰੀ ਤਨਦੇਹੀ ਨਾਲ ਪਾਰਟੀ ਦੇ ਨਾਲ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਟਕਸਾਲੀ ਅਤੇ ਮਿਹਨਤੀ ਵਰਕਰਾਂ ਦੇ ਸਹਿਯੋਗ ਨਾਲ ਹੀ ਮਿਸ਼ਨ-2027 ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਅਮਨਦੀਪ ਸਿੰਘ ਰਿਆਲੀ ਬਲਾਕ ਪ੍ਰਧਾਨ, ਸਤਨਾਮ ਸਿੰਘ ਪ੍ਰਜਾਪਤ ਅਤੇ ਬਲਦੇਵ ਸਿੰਘ ਬਾਜ਼ੀਗਰ ਦੋਵੇਂ ਮੈਂਬਰ ਵੈਲਫੇਅਰ ਬੋਰਡ ਪੰਜਾਬ, ਡਾ. ਬਿੱਲੂ ਬੁੱਲੋਵਾਲ, ਗੁਰਵਿੰਦਰ ਸਿੰਘ ਵੀਲਾ ਮੀਡੀਆ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਨਾਸਰਕੇ, ਅਜਮੇਰ ਸਿੰਘ ਭੁੱਲਰ, ਸ੍ਰੀ ਗਾਮਾ, ਸ੍ਰੀ ਪੁਰਬਾ, ਜਸਪਾਲ ਸਿੰਘ ਸਰਪੰਚ, ਜਗਦੀਸ਼ ਸਿੰਘ, ਡਾ. ਸਾਬੀ, ਉਂਕਾਰ ਸਿੰਘ ਪਾਰੋਵਾਲ, ਰਾਜਬੀਰ ਸਿੰਘ ਫੌਜੀ, ਨਾਨਕ ਚੱਕ ਦੇ ਸਰਪੰਚ ਜਗੀਰ ਸਿੰਘ, ਬਲਾਕ ਪ੍ਰਧਾਨ ਸੁਖਰਾਜ ਸਿੰਘ ਬਿੱਕਾ, ਤੇਜਾ ਇੰਸਪੈਕਟਰ, ਮੁਲਖ ਰਾਜ ਫਤਹਿਗੜ੍ਹ ਚੂੜੀਆਂ ਤੋਂ ਇਲਾਵਾ ਡਾ. ਹਰਜੀਤ ਸਿੰਘ ਬੁੱਲੋਵਾਲ, ਇੰਸਪੈਕਟਰ ਦਰਸ਼ਨ ਕੁਮਾਰ, ਕਿਸ਼ਨ ਕੁਮਾਰ ਗਾਮਾ, ਬਲਜੀਤ ਸਿੰਘ ਬੱਬੂ, ਬਲਜੀਤ ਸਿੰਘ ਗਿੱਲ, ਗੁਰਨਿਧ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜ਼ਿਲ੍ਹਾ ਜੁਆਇੰਟ ਸਕੱਤਰ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇਹੜ ਫੱਤੂਪੁਰ ’ਚ ਮੇਰੀ ਰਸੋਈ ਯੋਜਨਾ ਤਹਿਤ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਕਾਲਜ ਦੇ ਚੋਣ ਸਾਖ਼ਰਤਾ ਕਲੱਬ ਵਲੋਂ ਐਸ.ਆਈ.ਆਰ. ਮੁਹਿੰਮ ਦੀ ਜਾਣਕਾਰੀ ਲਈ ਸੈਮੀਨਾਰ
Ad Position 24
No active advertisement