07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਦੀ ਗਵਾਹੀ ਭਰਦਾ ਹੈ ਭਾਜਪਾ ਆਗੂ ਦਾ ਐਸ.ਆਈ.ਆਰ. ਸਬੰਧੀ ਬਿਆਨ- ਸ਼ਮਸ਼ੇਰ ਸਿੰਘ

Ad Position 21
No active advertisement
ਅਜੀਤ ਡੈਸਕ 15-07-2026
ਦੀਨਾਨਗਰ, 14 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਐਸ.ਸੀ ਮੋਰਚਾ ਦੀ ਸੂਬਾ ਸਕੱਤਰ ਤੇ ਦੀਨਾਨਗਰ ਦੀ ਹਲਕਾ ਇੰਚਾਰਜ ਰੇਣੂ ਕਸ਼ਯਪ ਦੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਐਸ.ਆਈ.ਆਰ ਸਬੰਧੀ ਇਕ ਵਿਵਾਦਿਤ ਵੀਡਿਓ ਉੱਪਰ ਤਿੱਖੀ ਟਿਪੱਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਇਸ ਵੀਡਿਓ ਨੂੰ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਨੂੰ ਜਾਹਿਰ ਕਰਦਾ ਬਿਆਨ ਕਰਾਰ ਦਿੱਤਾ ਹੈ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਹੋਰ ਸੀਨੀਅਰ ਆਗੂ ਪਹਿਲਾਂ ਹੀ ਐਸ.ਆਈ.ਆਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਰੋਧੀਆਂ ਖਿਲਾਫ ਵਰਤੇ ਜਾਣ ਵਾਲੇ ਹਥਿਆਰ ਵਜੋਂ ਵੇਖ ਰਹੇ ਹਨ ਅਤੇ ਸਖਤ ਵਿਰੋਧ ਵੀ ਕਰ ਰਹੇ ਹਨ। ਪਰ ਹੁਣ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਭਾਜਪਾ ਆਗੂ ਦੀ ਇਸ ਵੀਡਿਓ ਨੇ ਭਾਰਤੀ ਜਨਤਾ ਪਾਰਟੀ ਦੇ ਇਰਾਦਿਆਂ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਚ ਵੀ ਲੱਖਾਂ ਦੀ ਗਿਣਤੀ ਵਿਚ ਵੋਟਾਂ ਕੱਟ ਕੇ ਧੋਖੇ ਨਾਲ ਰਾਜ ਹਾਸਲ ਕੀਤਾ ਹੈ। ਪਰ ਪੰਜਾਬ ਦੇ ਲੋਕ ਚੁਕੰਨੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਵੀਡਿਓ ਵਿਚ ਜਿਸ ਤਰ੍ਹਾਂ ਭਾਜਪਾ ਦੀ ਆਗੂ ਵਿਧਾਨ ਸਭਾ ਵਿਚ ਜਿੱਤ ਹਾਸਲ ਕਰਨ ਲਈ ਅਪਣੇ ਵਰਕਰਾਂ ਨੂੰ ਸਿਰਫ ਇਕ ਵਿਧਾਨ ਸਭਾ ਹਲਕੇ ’ਚੋਂ ਵੀਹ ਪੱਚੀ ਹਜਾਰ ਵੋਟਾਂ ਕਟਵਾਉਣ ਦੀ ਗੱਲ ਆਖ ਰਹੀ ਹੈ, ਉਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੱਤਾ ਹਥਿਆਉਣ ਲਈ ਕਿਹੜੇ ਕਿਹੜੇ ਹੱਥਕੰਡੇ ਵਰਤ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਠਠਿਆਰੀ ਗੇਟ ਵਿਖੇ ਅਤਿ ਆਧੁਨਿਕ ਤਕਨੀਕ ਵਾਲੀਆਂ ਲਾਈਟਾਂ ਦਾ ਉਦਘਾਟਨ ਅਗਲੀ ਖ਼ਬਰ ਪਿੰਡ ਦੇਹੜ ਫੱਤੂਪੁਰ ’ਚ ਮੇਰੀ ਰਸੋਈ ਯੋਜਨਾ ਤਹਿਤ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
Ad Position 24