07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਸੁਲਤਾਨੀ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 15-07-2026
ਗੁਰਦਾਸਪੁਰ, 14 ਜੁਲਾਈ (ਚੱਕਰਾਜਾ)-ਕਿਰਤੀ ਕਿਸਾਨ ਯੂਨੀਅਨ ਵਲੋੋ ਬਲਾਕ ਦੋਰਾਂਗਲਾ ਦੇ ਕਮੇਟੀ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਦੀ ਪ੍ਰਧਾਨਗੀ ਹੇਠ ਪਿੰਡ ਸੁਲਤਾਨੀ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤਬਾਹ ਤੇ ਬਰਬਾਦ ਕਰਨ ਵਾਲਾ ਕਰ-ਮੁਕਤ ਵਪਾਰਕ ਸਮਝੌਤਾ ਇਕਤਰਫਾ ਅਮਰੀਕਾ ਨਾਲ ਕਰਨ ਜਾ ਰਿਹਾ ਹੈ ਤੇ ਜੇ ਇਹ ਸਮਝੌਤਾ ਸਿਰੇ ਚੜਦਾ ਹੈ ਤਾਂ ਅਮਰੀਕਾ ਭਾਰਤ ਵਿਚ ਸਸਤਾ ਅਨਾਜ, ਦੁੱਧ ਤੇ ਦੁੱਧ ਉਤਪਾਦ, ਮੀਟ, ਫਲ, ਡਰਾਈ ਫਰੂਟ ਤੇ ਪਸ਼ੂਆਂ ਲਈ ਖਲ ਤੇ ਫੀਡ ਤੇ ਸੋਇਆ ਬੀਨ ਤੇਲ ਆਦਿ ਦਾ ਸਸਤੇ ਭਾਅ ਭੇਜ ਕੇ ਸਾਡਾ ਖੇਤੀ ਖੇਤਰ ਪੋਲਟਰੀ ਤੇ ਡੇਅਰੀ ਫਾਰਮਿੰਗ ਦਾ ਕਾਰੋਬਾਰ ਬਰਬਾਦ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ, ਇਸ ਲਈ ਮੋਦੀ ਸਰਕਾਰ ਦੇ ਸਾਮਰਾਜੀ ਦੇਸ਼ਾਂ, ਦੇਸੀ ਵਿਦੇਸ਼ੀ ਵੱਡੀਆਂ ਕੰਪਨੀਆਂ ਦੇ ਹਿਤਾਂ ਦੀ ਪੂਰਤੀ ਲਈ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦੇ ਵਿਰੋਧ ’ਚ ਇਕ ਮਜਬੂਤ ਕਿਸਾਨ ਲਹਿਰ ਤੇ ਸੰਘਰਸ਼ ਦੀ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੱਲ੍ਹ 16 ਜੁਲਾਈ ਨੂੰ ਬਿਜਲੀ ਬੋਰਡ ਦੀ ਸਬ-ਡਵੀਜਨ ਬਹਿਰਾਮਪੁਰ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਧਰਨਾ ਦਿੱਤਾ ਜਾਵੇਗਾ, ਕਿਉਂਕਿ ਇਕ ਹਫਤਾ ਬੀਤਣ ਦੇ ਬਾਵਜੂਦ ਪਿੰਡ ਸੁਲਤਾਨੀ ਵਿਖੇ ਕਿਸਾਨਾਂ ਦੇ ਖੇਤਾਂ ਵਿਚੋ ਨਾ ਡਿੱਗੀਆਂ ਤਾਰਾਂ ਚੁੱਕੀਆਂ ਹਨ ਅਤੇ ਨਾ ਹੀ ਢਿੱਲੀਆਂ ਤਾਰਾਂ ਕੱਸੀਆਂ ਗਈਆਂ ਹਨ। ਇਸ ਮੌਕੇ ਚੰਨਣ ਸਿੰਘ ਦੋਰਾਂਗਲਾ, ਅਜੀਤ ਸਿੰਘ ਮੱਲੀਆਂ, ਮਾਸਟਰ ਤਰਸੇਮ ਸਿੰਘ ਸੁਲਤਾਨੀ, ਜਰਨੈਲ ਸਿੰਘ ਝਬਕਰਾ, ਸਰੂਪ ਸਿੰਘ ਸੰਘੌਰ, ਲਖਵਿੰਦਰ ਸਿੰਘ ਨੌਸ਼ਹਿਰਾ, ਗੁਰਨਾਮ ਸਿੰਘ ਚੌਂਤਰਾ, ਸਾਗਰ ਸਿੰਘ ਭੋਲਾ, ਹਰਵਿੰਦਰ ਸਿੰਘ ਬਿੱਲੂ ਅਤੇ ਸੁੱਚਾ ਸਿੰਘ ਸੁਲਤਾਨੀ, ਸਤਪਾਲ ਸਿੰਘ ਬਹਿਰਾਮਪੁਰ ਅਤੇ ਬਲਵੀਰ ਸਿੰਘ ਕਾਕੂ ਸੰਘੌਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਕਸ਼ਾ ਭਾਰਦਵਾਜ ਬਣੀ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਦੀ ਨਵੀਂ ਪ੍ਰਿੰਸੀਪਲ ਅਗਲੀ ਖ਼ਬਰ 17 ਨੂੰ ਨੋਟੀਫ਼ਿਕੇਸ਼ਨ ਦੀਆਂ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਸਾੜੀਆਂ ਜਾਣਗੀਆਂ ਕਾਪੀਆਂ-ਸੁਰਿੰਦਰ ਪੱਪੂ
Ad Position 24