13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਛੁੱਟੀ ਆਏ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

Ad Position 21
No active advertisement
ਅਜੀਤ ਡੈਸਕ 16-07-2026
ਕਾਹਨੂੰਵਾਨ, 15 ਜੁਲਾਈ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਬੇਰੀ ਦੇ ਛੁੱਟੀ ਆਏ ਫੌਜੀ ਦੇ ਦਿਲ ਦੀ ਗਤੀ ਰੁਕ ਜਾਣ ਕਾਰਨ ਅਚਾਨਕ ਮੌਤ ਹੋ ਗਈ। ਭਾਰਤੀ ਫੌਜ ਦੀ 2 ਸਿੱਖ ਰੈਜੀਮੈਂਟ ਵਿਚ ਨੌਕਰੀ ਕਰਦਾ ਫੌਜੀ ਸਰਬਜੋਤ ਸਿੰਘ ਪੁੱਤਰ ਹਰਜੀਤ ਸਿੰਘ 12 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਫੌਜੀ ਸਰਬਜੋਤ ਸਿੰਘ ਦਾ ਪਿਛੋਕੜ ਵੀ ਫੌਜੀ ਪਰਿਵਾਰ ਨਾਲ ਰਿਹਾ ਹੈ। ਉਨ੍ਹਾਂ ਦੇ ਪਿਤਾ ਹਰਜੀਤ ਸਿੰਘ ਵੀ ਫੌਜ ਵਿਚੋਂ ਸੇਵਾ ਮੁਕਤ ਹੋਏ ਹਨ। ਉਸ ਦੇ ਦਾਦਾ ਦਲੀਪ ਸਿੰਘ ਵੀ ਫੌਜ ’ਚੋਂ ਸੂਬੇਦਾਰ ਸੇਵਾ ਮੁਕਤ ਹੋਏ ਹਨ। ਫੌਜੀ ਸਰਬਜੋਤ ਸਿੰਘ ਦਾ ਪਿਤਾ ਹਰਜੀਤ ਸਿੰਘ ਬਿਮਾਰ ਸੀ। ਇਸ ਕਰਕੇ ਉਹ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਫੌਜ ਵਿਚੋਂ 45 ਦਿਨ ਦੀ ਛੁੱਟੀ ਲੈ ਕੇ ਆਪਣੇ ਪਿੰਡ ਬੇਰੀ ਆਇਆ ਹੋਇਆ ਸੀ। ਫੌਜੀ ਸਰਬਜੋਤ ਸਿੰਘ ਆਪਣੇ ਪਿੱਛੇ ਇਕ ਚਾਰ ਸਾਲ ਦਾ ਬੇਟੇ, ਪਤਨੀ ਅਤੇ ਆਪਣੇ ਮਾਪਿਆਂ ਨੂੰ ਛੱਡ ਗਿਆ ਹੈ। ਫੌਜੀ ਸਰਬਜੋਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਬੇਰੀ ਦੇ ਸ਼ਮਸ਼ਾਨਘਾਟ ਵਿਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਰਤੀ ਫੌਜ ਦੀ ਇਕ ਟੁਕੜੀ ਵਲੋਂ ਸਰਬਜੋਤ ਨੂੰ ਸਲਾਮੀ ਦਿੱਤੀ ਗਈ। ਸੰਸਕਾਰ ਦੇ ਦੌਰਾਨ ਫੌਜੀ ਦੇ ਚਾਰ ਸਾਲਾ ਬੇਟੇ, ਪਤਨੀ ਅਤੇ ਪਿਤਾ ਹਰਜੀਤ ਸਿੰਘ ਦਾ ਰੋਂਦੇ-ਕਰਲਾਉਂਦਿਆਂ ਦਾ ਦੁੱਖ ਕਿਸੇ ਕੋਲੋਂ ਦੇਖਿਆ ਨਹੀਂ ਸੀ ਜਾ ਰਿਹਾ। ਫੌਜੀ ਸਰਬਜੋਤ ਸਿੰਘ ਦੇ ਸਸਕਾਰ ਮੌਕੇ ਉਸ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਗੁਰਦਿਆਲ ਸਿੰਘ ਬੇਰੀ, ਸਰਪੰਚ ਅਵਤਾਰ ਸਿੰਘ, ਸਾ. ਸਰਪੰਚ ਪਲਵਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਗੁਰਸੇਵਕ ਸਿੰਘ, ਕਰਨੈਲ ਸਿੰਘ ਸੂਬੇ. ਅਜੀਤ ਸਿੰਘ, ਰਘਬੀਰ ਸਿੰਘ, ਭੁਪਿੰਦਰ ਸਿੰਘ, ਤਿਲਕ ਸਿੰਘ, ਕਰਨੈਲ ਸਿੰਘ, ਸੋਹਣ ਸਿੰਘ, ਦਲੀਪ ਸਿੰਘ, ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਵੱਲੋਂ ਸ਼ਮਸ਼ਾਨਘਾਟ ਵਿਚ ਪੁੱਜ ਕੇ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੋਦੀ ਦੀ ਪੰਜਾਬ ਫੇਰੀ ਦਾ ਪੰਜਾਬ ਵਾਸੀਆਂ ’ਚ ਪੂਰਾ ਉਤਸ਼ਾਹ- ਸੋਨੀ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
Ad Position 24