ਗੁਰਦਾਸਪੁਰ, 17 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਰਜਿ. ਨੰ: 56 ਅਤੇ ਪੰਜਾਬ ਰੋਡਵੇਜ਼ ਬਟਾਲਾ ਡੀਪੂ ਦੇ ਏਟਕ ਯੂਨੀਅਨ ਆਗੂਆਂ ਨੇ ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਪੰਜਾਬ ਅਤੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਵਲੋਂ 17-7-20 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਕੇਂਦਰ ਸਰਕਾਰ ਦੇ ਸਕੇਲ ਲਾਗੂ ਕਰਨ ਦੇ ਵਿਰੋਧ ਵਿਚ ਅੱਜ ਗੁਰਦਾਸਪੁਰ ਹੈਡ ਕੁਆਰਟਰ ਵਿਖੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ। ਜਿਸ ਦੀ ਅਗਵਾਈ ਬਲਵਿੰਦਰ ਸਿੰਘ ਦੂਲਾ ਨੰਗਲ ਪੈਨਸ਼ਨਰ ਐਸੋਸੀਏਸ਼ਨ ਪ੍ਰਧਾਨ ਸਰਕਲ ਗੁਰਦਾਸਪੁਰ ਤੇ ਇੰਦਰਜੀਤ ਸਿੰਘ ਬੈਂਸ ਪੰਜਾਬ ਰੋਡਵੇਜ਼ ਬਟਾਲਾ, ਡੀਪੂ ਚੇਅਰਮੈਨ, ਏਟਕ ਫੈਡਰੇਸ਼ਨ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸੁਰਿੰਦਰ ਪੱਪੂ ਸਰਕਲ ਸਕੱਤਰ ਗੁਰਦਾਸਪੁਰ, ਅਮਰੀਕ ਸਿੰਘ, ਅਮਰੀਕ ਸਿੰਘ ਬਾਂਗੋਆਣੀ, ਅਵਤਾਰ ਸਿੰਘ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 18 ਫ਼ੀਸਦੀ ਡੀ.ਏ, ਉਸ ਦਾ ਬਣਦਾ ਬਕਾਇਆ, 2.59 ਗੁਣਾਂਕ ਨਾਲ ਪੈਨਸ਼ਨ ਵਿਚ ਵਾਧਾ, ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆਂ ਤਾਂ ਪੈਨਸ਼ਨਰ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਤੇ ਜੁਆਇੰਟ ਫ਼ਰੰਟ ਸਾਂਝਾ ਮੰਚ ਦੀ ਅਗਵਾਈ ਹੇਠ 29 ਜੁਲਾਈ ਨੂੰ ਸੰਗਰੂਰ ਰੈਲੀ ਅਤੇ 7 ਅਗਸਤ ਨੂੰ ਚੰਡੀਗੜ੍ਹ 39 ਸੈਕਟਰ ਵਿਚ ਹੋ ਰਹੀ ਰੈਲੀ ਵਿਚ ਵੱਧ ਚੜ੍ਹ ਦੇ ਸ਼ਾਮਿਲ ਹੋਇਆ ਜਾਵੇਗਾ। ਇਸ ਮੌਕੇ ਰਮੇਸ਼ ਸ਼ਰਮਾ ਪ੍ਰਧਾਨ ਕਾਦੀਆਂ ਮੰਡਲ, ਸਤਪਾਲ ਲੱਖੋਵਾਲ ਪ੍ਰਧਾਨ ਗੁਰਦਾਸਪੁਰ ਮੰਡਲ, ਦੇਸਰਾਜ ਪ੍ਰਧਾਨ ਦਿਹਾਤੀ ਪਠਾਨਕੋਟ, ਦਰਸ਼ਨ ਸਿੰਘ ਬਾਬਾ ਸਰਕਲ ਆਗੂ, ਜੋਗਿੰਦਰ ਸਿੰਘ ਰੰਧਾਵਾ ਸਟੇਟ ਆਗੂ, ਤਰਸੇਮ ਸਿੰਘ ਧਾਰੀਵਾਲ, ਅਮਰੀਕ ਸਿੰਘ ਬਾਂਗੋਆਣੀ, ਰਣਜੀਤ ਸਿੰਘ ਗਿੱਲ, ਅਮਰਨਾਥ, ਹਰਭਜਨ ਸਿੰਘ, ਬਲਦੇਵ ਸਿੰਘ, ਰਮੇਸ਼ ਕੁਮਾਰ, ਬਲਦੇਵ ਸਿੰਘ, ਦਵਿੰਦਰ ਸਿੰਘ, ਰਾਜ ਕੁਮਾਰ, ਸਵਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਫੁੱਲ ਤੇ ਫ਼ਿਰੋਜ਼ ਮਸੀਹ ਆਦਿ ਹਾਜ਼ਰ ਸਨ।