14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਭੈਣੀ ਮੀਆਂ ਖਾਂ ਸੇਵਾ ਕੇਂਦਰ ’ਚ ਸੇਵਾਵਾਂ ਠੱਪ 50 ਤੋਂ ਵੱਧ ਪਿੰਡਾਂ ਦੇ ਲੋਕ ਖੱਜਲ ਖੁਆਰ

Ad Position 21
No active advertisement
ਅਜੀਤ ਡੈਸਕ 18-07-2026
ਭੈਣੀ ਮੀਆਂ ਖਾਂ, 17 ਜੁਲਾਈ (ਜਸਬੀਰ ਸਿੰਘ ਬਾਜਵਾ)-ਬੇਟ ਖ਼ੇਤਰ ਅਧੀਨ ਪੈਂਦੇ ਕਸਬਾ ਭੈਣੀ ਮੀਆਂ ਖਾਂ ਦੇ ਸੇਵਾ ਕੇਂਦਰ ਵਿਚ ਸਰਕਾਰੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ‘ਪੱਗੜੀ ਸੰਭਾਲ ਲਹਿਰ’ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਨੇ ਦੱਸਿਆ ਕਿ ਇਸ ਸੇਵਾ ਕੇਂਦਰ ਨਾਲ ਇਲਾਕੇ ਦੇ 50 ਤੋਂ ਵੱਧ ਪਿੰਡ ਜੁੜੇ ਹੋਏ ਹਨ, ਪਰ ਪ੍ਰਸ਼ਾਸਨਿਕ ਨਾਕਾਮੀ ਕਾਰਨ ਹੁਣ ਇਹ ਕੇਂਦਰ ਲੋਕਾਂ ਦੀ ਸਹੂਲਤ ਦੀ ਬਜਾਏ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਾ ਹੈ। ਸੇਵਾ ਕੇਂਦਰ ਦੇ ਕਰਮਚਾਰੀਆਂ ਵਲੋਂ ਬਾਹਰ ਲਿਖ ਕੇ ਸਲਿੱਪ ਲਗਾ ਦਿੱਤੀ ਗਈ ਹੈ ਕਿ ਇੱਥੇ ਆਧਾਰ ਕਾਰਡ ਦਾ ਕੰਮ ਨਹੀਂ ਹੁੰਦਾ। ਪਿਛਲੇ ਕਈ ਦਿਨਾਂ ਤੋਂ ਆਧਾਰ ਕਾਰਡ ਬਣਾਉਣ ਵਾਲੀ ਮਸ਼ੀਨ ਖ਼ਰਾਬ ਪਈ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੋ ਥੋੜ੍ਹਾ-ਬਹੁਤ ਹੋਰ ਕੰਮ ਹੁੰਦਾ ਸੀ, ਉਸ ਲਈ ਵੀ ਲੋਕਾਂ ਨੂੰ ਸਰਵਰ ਡਾਊਨ ਜਾਂ ‘ਇਹ ਸੇਵਾ ਇੱਥੇ ਉਪਲਬਧ ਨਹੀਂ ਹੈ’ ਬਿਜਲੀ ਬੰਦ ਹੈ, ਵਰਗੇ ਬਹਾਨੇ ਬਣਾ ਕੇ ਰੋਜ਼ਾਨਾ ਵਾਪਸ ਮੋੜਿਆ ਜਾ ਰਿਹਾ ਹੈ। ਬੇਟ ਖੇਤਰ ਦੇ ਗਰੀਬ ਤੇ ਮਿਹਨਤਕਸ਼ ਲੋਕ ਦੂਰ-ਦੁਰਾਡੇ ਪਿੰਡਾਂ ਤੋਂ ਆਪਣੀ ਦਿਹਾੜੀ ਭੰਨ ਕੇ ਤੇ ਕਿਰਾਇਆ ਖ਼ਰਚ ਕੇ ਇੱਥੇ ਪਹੁੰਚਦੇ ਹਨ, ਪਰ ਸਾਰਾ ਦਿਨ ਲਾਇਨਾਂ ਵਿਚ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਨਿਰਾਸ਼ ਹੋ ਕੇ ਖਾਲੀ ਹੱਥ ਪਰਤਣਾ ਪੈਂਦਾ ਹੈ। ਸਤਨਾਮ ਸਿੰਘ ਬਾਗੜੀਆਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੇ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਨਾ ਦਿੱਤਾ ਤੇ ਸੇਵਾ ਕੇਂਦਰ ਵਿਚ ਆਧਾਰ ਕਾਰਡ ਸਣੇ ਸਾਰੀਆਂ ਬੰਦ ਪਈਆਂ ਸੇਵਾਵਾਂ ਨੂੰ ਜਲਦ ਬਹਾਲ ਨਾ ਕੀਤਾ, ਤਾਂ ‘ਪੱਗੜੀ ਸੰਭਾਲ ਲਹਿਰ’ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇਕ ਤਿੱਖਾ ਅਤੇ ਵਿਸ਼ਾਲ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ, ਜਿਸ ਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਸੁਰੇਸ਼ ਭਾਟੀਆ ਨੂੰ ਮਿਲੀ ਧਮਕੀ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਮੁਰੀਦ ਕੇ ਵਾਸੀਆਂ ਨੂੰ ਰਾਸ਼ਨ ਕਿੱਟਾਂ ਤੇ ਰਾਸ਼ਨ ਕਾਰਡ ਵੰਡੇ
Ad Position 24