14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਰਮਨ ਬਹਿਲ ਵਲੋਂ ਹਲਕਾ ਗੁਰਦਾਸਪੁਰ ’ਚ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ 13 ਚੇਅਰਮੈਨ ਨਿਯੁਕਤ

Ad Position 21
No active advertisement
ਅਜੀਤ ਡੈਸਕ 18-07-2026
ਗੁਰਦਾਸਪੁਰ, 17 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਅੰਦਰ ਲੋਕਤੰਤਰ ਮਜ਼ਬੂਤ ਹੋ ਰਿਹਾ ਹੈ ਤੇ ਸਰਕਾਰ ਵਲੋਂ ਚਲਾਈਆਂ ਵੱਖ-ਵੱਖ ਸਕੀਮਾਂ ਦਾ ਲਾਭ ਲੋਕਾਂ ਨੂੰ ਦੇਣ ਤੇ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਵੈੱਲਫੇਅਰ ਬੋਰਡਾਂ ਦੇ 13 ਚੇਅਰਮੈਨ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਰਮਨ ਬਹਿਲ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨਿਯੁਕਤ ਕੀਤੇ ਚੇਅਰਮੈਨਾਂ ’ਚ ਅਗਰਵਾਲ ਵੈੱਲਫੇਅਰ ਬੋਰਡ ਦੇ ਅੰਕੁਸ਼ ਅਗਰਵਾਲ, ਮਸੀਹ ਵੈੱਲਫੇਅਰ ਬੋਰਡ ਦੇ ਅਜੀਤ ਮਸੀਹ, ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਮੁਕੇਸ਼ ਭੱਲਾ, ਗੁੱਜਰ ਵੈੱਲਫੇਅਰ ਬੋਰਡ ਦੇ ਖਾਤਿਬ ਹੁਸੈਨ, ਪਰਜਾਪਤ ਵੈੱਲਫੇਅਰ ਬੋਰਡ ਦੇ ਸੰਦੀਪ, ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਹਰਪਿੰਦਰ ਸਿੰਘ, ਰਾਜਪੂਤ ਕਲਿਆਣ ਬੋਰਡ ਦੇ ਸ਼ਾਮ ਸਿੰਘ ਲਲੋਤਰਾ, ਸੈਣੀ ਵੈੱਲਫੇਅਰ ਬੋਰਡ ਦੇ ਦਵਿੰਦਰ ਸਿੰਘ, ਸਪੋਰਟਸ ਵੈੱਲਫੇਅਰ ਬੋਰਡ ਦੇ ਸਵਿੰਦਰ ਸਿੰਘ, ਸਵਰਨਕਾਰ ਵੈੱਲਫੇਅਰ ਬੋਰਡ ਦੇ ਮੁਨੀਸ਼ ਵਰਮਾ, ਵਿਮੁਕਤ ਜਾਤੀ ਵੈੱਲਫੇਅਰ ਬੋਰਡ ਦੇ ਕੁਲਦੀਪ ਕੁਮਾਰ, ਦਲਿਤ ਵਿਕਾਸ ਬੋਰਡ ਦੇ ਰਾਜ ਕੁਮਾਰ ਤੇ ਬਾਜ਼ੀਗਰ ਤੇ ਟੱਪਰੀਵਾਸੀ ਵੈੱਲਫੇਅਰ ਬੋਰਡ ਦੇ ਬਲਦੇਵ ਰਾਜ ਚੇਅਰਮੈਨ ਬਣਾਏ ਗਏ ਹਨ। ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਅੰਦਰ ਜੋ ਕੰਮ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਕੇ ਦਿਖਾਏ ਹਨ, ਜਿਸ ਨਾਲ ਵਿਰੋਧੀ ਪਾਰਟੀਆਂ ਬੌਖਲਾਹਟ ਵਿਚ ਆ ਚੁੱਕੀਆਂ ਹਨ। ਇਸ ਮੌਕੇ ਚੁਣੇ ਗਏ ਚੇਅਰਮੈਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੋਂ ਇਲਾਵਾ ਹਲਕਾ ਇੰਚਾਰਜ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਮਿਹਨਤ ਨਾਲ ਕੰਮ ਕਰਨਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਾਰਤ ਭੂਸ਼ਨ ਸ਼ਰਮਾ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੇਮਰਾਜਪੁਰ ਰਣਜੀਤ ਸਿੰਘ, ਹਿਤੇਸ਼ ਮਹਾਜਨ ਟਰੱਸਟੀ ਨਗਰ ਸੁਧਾਰ ਟਰੱਸਟ, ਰਘੁਵੀਰ ਸਿੰਘ ਖ਼ਾਲਸਾ ਟਰੱਸਟੀ, ਰਜਿੰਦਰ ਸਿੰਘ ਨਈਅਰ ਮੈਂਬਰ ਟਰੱਸਟੀ ਅਤੇ ਟਿੰਕੂ ਬੱਬਰੀ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੀਤੂ ਮਿਨਹਾਸ ਨਗਰ ਕੌਂਸਲ ਸੁਜਾਨਪੁਰ ਦੀ ਪ੍ਰਧਾਨ ਤੇ ਸੁਰਿੰਦਰ ਸ਼ਰਮਾ ਦੇ ਉਪ ਪ੍ਰਧਾਨ ਬਣਨ ’ਤੇ ਆਮ ਆਦਮੀ ਪਾਰਟੀ ਦੇ ਵਰਕਰ... ਅਗਲੀ ਖ਼ਬਰ ਸਬਮਰਸੀਬਲ ਮੋਟਰਾਂ ਦੀਆਂ ਕੀਮਤੀ ਤਾਰਾਂ ਚੋਰੀ ਹੋਣ ਨਾਲ ਕਿਸਾਨ ਡਾਢੇ ਪ੍ਰੇਸ਼ਾਨ
Ad Position 24