ਬਟਾਲਾ, 18 ਜੁਲਾਈ (ਸਤਿੰਦਰ ਸਿੰਘ)-ਇਲਾਕੇ ਦੇ ਪ੍ਰਸਿੱਧ ‘ਅਕਾਲ ਹਸਪਤਾਲ’ ਦਸਮੇਸ਼ ਨਗਰ ਗੁਰਦਾਸਪੁਰ ਰੋਡ ਬਟਾਲਾ ਵਿਖੇ ਮਾਹਿਰ ਡਾਕਟਰਾਂ ਵਲੋਂ ਲੋੜਵੰਦ ਮਰੀਜ਼ਾਂ ਦੇ ਬਹੁਤ ਹੀ ਘੱਟ ਰੇਟਾਂ ’ਤੇ ਅਪ੍ਰੇਸ਼ਨ ਕੀਤੇ ਜਾਂਦੇ ਹਨ। ਇਸ ਕਰ ਕੇ ਇਹ ਹਸਪਤਾਲ ਇਲਾਕੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਸਬੰਧੀ ਹਸਪਤਾਲ ਦੇ ਐੱਮ.ਡੀ. ਪ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹਸਪਤਾਲ ਵਿਚ ਡਾ. ਸਮਰਾਟਦੀਪ ਸਿੰਘ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਮੁਫਤ ਓ.ਪੀ.ਡੀ. ਕਰਦੇ ਹਨ, ਜਿਥੇ ਥਾਈਰਾਡ, ਯੂਰਿਕ ਐਸਿਡ, ਬਲੱਡ ਪਰੈਸ਼ਰ, ਬਵਾਸੀਰ, ਨਸਾਂ ਦੀ ਬਲਾਕੇਜ਼, ਜੋੜਾਂ ਦਾ ਦਰਦ, ਗੈਸ, ਕਬਜ਼, ਯੂਰੀਆ, ਗੰਠੀਆ ਦਾ ਸਫ਼ਲ ਇਲਾਜ ਕੀਤਾ ਜਾਂਦਾ ਹੈ, ਉਥੇ ਚਮੜੀ ਰੋਗ, ਖਾਰਿਸ਼, ਧੱਫੜ, ਛਿੱਕਾਂ, ਅੱਖਾਂ, ਪੇਟ ਦੀ ਜਲਣ, ਅਲਰਜੀ ਦੇ ਟੈਸਟ ਕਰ ਕੇ ਵਧੀਆ ਇਲਾਜ ਦੀ ਸਹੂਲਤ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਰਜਰੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਥੇ ਬੱਚੇਦਾਨੀ ਦੀ ਰਸੌਲੀਆਂ ਦਾ ਅਪ੍ਰੇਸ਼ਨ, ਗੁਰਦੇ ਦੀ ਪੱਥਰੀ, ਹਰਨੀਆਂ ਆਦਿ ਦੇ ਅਪ੍ਰੇਸ਼ਨ ਬਹੁਤ ਹੀ ਘੱਟ ਰੇਟਾਂ ’ਤੇ ਹੁੰਦੇ ਹਨ। ਸ: ਰੰਧਾਵਾ ਨੇ ਕਿਹਾ ਕਿ ਸਾਡੇ ਹਸਪਤਾਲ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ 24 ਘੰਟੇ ਮੌਜ਼ੂਦ ਰਹਿੰਦੇ ਹਨ ਅਤੇ ਐਮਰਜੈਂਸੀ ਇਲਾਜ ਵੀ 24 ਘੰਟੇ ਹੁੰਦਾ ਹੈ। ਸ: ਰੰਧਾਵਾ ਨੇ ਦੱਸਿਆ ਕਿ ਇਥੇ ਐਬੂਲੈਂਸ ਦੀ ਸਹੂਲਤ 24 ਘੰਟੇ ਮੌਜੂਦ ਹੈ ਅਤੇ ਹੱਡੀਆਂ ਤੇ ਜੋੜਾਂ ਦੇ ਸੀ.ਆਰ.ਐਮ. ਮਸ਼ੀਨ ਰਾਹੀਂ ਅਪਰੇਸ਼ਨ ਤੇ ਜੋੜ ਬਦਲਣ ਦਾ ਕੇਂਦਰ ਹੈ। ਇਥੇ ਵਧੇ ਹੋਏ ਗਦੂਦਾਂ ਦੇ ਦੂਰਬੀਨ ਨਾਲ ਅਪ੍ਰੇਸ਼ਨ ਕੀਤੇ ਜਾਂਦੇ ਹਨ। ਐਮ.ਡੀ. ਸ: ਰੰਧਾਵਾ ਨੇ ਅੱਗੇ ਕਿਹਾ ਕਿ ਅਕਾਲ ਹਸਪਤਾਲ ਵਿਚ ਡਲਿਵਰੀ ਕੇਸ, ਹਰ ਪ੍ਰਕਾਰ ਦੇ ਜਨਰਲ ਅਪ੍ਰੇਸ਼ਨ, ਔਰਤਾਂ ਦੀਆਂ ਬਿਮਾਰੀਆਂ, ਗੋਡੇ-ਮੋਢੇ ਬਦਲਣ ਤੋਂ ਇਲਾਵਾ ਹੋਰ ਵੀ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੈਬ ਟੈਸਟ ਅਤੇ ਦਵਾਈਆਂ ਵੀ ਘੱਟ ਰੇਟਾਂ ’ਤੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਗਰੀਬ ਤੇ ਬੇਸਹਾਰਾ ਲੋਕਾਂ ਦੇ ਇਲਾਜ ਵਿਚ ਖਾਸ ਰਿਆਇਤ ਦਿੱਤੀ ਜਾਂਦੀ ਹੈ। ਸ: ਰੰਧਾਵਾ ਨੇ ਦੱਸਿਆ ਕਿ ਹਸਪਤਾਲ ਵਿਚ ਏ.ਸੀ. ਤੇ ਨਾਨ ਏ.ਸੀ. ਕਮਰਿਆਂ ਦਾ ਪ੍ਰਬੰਧ ਵੀ ਬਹੁਤ ਹੀ ਘੱਟ ਰੇਟਾਂ ’ਤੇ ਉਪਲੱਬਧ ਹੈ।