ਗੁਰਦਾਸਪੁਰ, 18 ਜੁਲਾਈ (ਚੱਕਰਾਜਾ)-ਯੂਰੋ ਕਿਡਜ਼ ਸਕੂਲ ਵਿਖੇ ਐਮ. ਡੀ ਅਮਨਦੀਪ ਸਿੰਘ, ਗਗਨਦੀਪ ਸਿੰਘ ਤੇ ਪ੍ਰਿੰਸੀਪਲ ਕਪਿਲਾ ਸਰਨਾ ਦੀ ਅਗਵਾਈ ਹੇਠ ਬੱਚਿਆਂ ਲਈ ਕੌਂਸਲਿੰਗ ਸੈਸ਼ਨ ਕਰਵਾਇਆ। ਇਸ ਮੌਕੇ ਡਾ. ਵਿਵੇਕ ਅੱਤਰੀ ਨੇ ਬੱਚਿਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਗਰੂਕ ਕੀਤਾ। ਇਸ ਸੈਸ਼ਨ ਦੌਰਾਨ ਬੱਚਿਆਂ ਵਿਚ ਪਾਏ ਜਾਣ ਵਾਲੇ ਵੱਖ ਵੱਖ ਤਰ੍ਹਾਂ ਦੇ ਡਰ, ਪ੍ਰੀਖਿਆ ਦਾ ਡਰ, ਗੇਮਾਂ ਦੀ ਆਦਤ ਤੇ ਘੰਟਿਆਂ ਤੱਕ ਫੋਨ ਦੇਖਣ ਨਾਲ ਅੱਖਾਂ ’ਤੇ ਹੋ ਰਹੇ ਨੁਕਸਾਨ ਬਾਰੇ ਜਾਗਰੂਕ ਕੀਤਾ। ਡਾ. ਵਿਵੇਕ ਅੱਤਰੀ ਨੇ ਦੱਸਿਆ ਕਿ ਲਗਾਤਾਰ ਫੋਨ ਦੀ ਵਰਤੋਂ ਨਾਲ ਬੱਚਿਆਂ ਵਿਚ ਦੇਖਣ ਸ਼ਕਤੀ ਘੱਟ ਜਾਂਦੀ ਹੈ। ਬੱਚਿਆਂ ਨੇ ਵੀ ਕਈ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਪ੍ਰਿੰਸੀਪਲ ਕਪਿਲਾ ਸਰਨਾ ਨੇ ਡਾਯ ਵਿਵੇਕ ਅੱਤਰੀ ਦਾ ਇਸ ਸੈਸ਼ਨ ਲਈ ਧੰਨਵਾਦ ਕੀਤਾ।