11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੀਨੀਅਰ ਕਾਂਗਰਸੀ ਆਗੂ ਬਾਪੂ ਮਹਿੰਦਰ ਸਿੰਘ ਬਹਾਦਰ ਨਵਾਂ ਪਿੰਡ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 19-07-2026
ਗੁਰਦਾਸਪੁਰ, 18 ਜੁਲਾਈ (ਅਸ਼ੋਕ ਸ਼ਰਮਾ)-ਸੀਨੀਅਰ ਕਾਂਗਰਸੀ ਆਗੂ ਬਾਪੂ ਮਹਿੰਦਰ ਸਿੰਘ ਬਹਾਦਰ ਨਵਾਂ ਪਿੰਡ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲ ਵਿਚ ਵੱਖ ਵੱਖ ਕੀਰਤਨੀ ਜਥਿਆਂ ਭਾਈ ਨਰਿੰਦਰ ਸਿੰਘ ਚਾਵਾ ਤੇ ਭਾਈ ਲਖਵਿੰਦਰ ਸਿੰਘ ਨੇ ਕੀਰਤਨ ਕੀਤਾ। ਉਪਰੰਤ ਮਹਿੰਦਰ ਸਿੰਘ ਦੇ ਵੱਡੇ ਸਪੁੱਤਰ ਪੂਰਨ ਸਿੰਘ ਨੂੰ ਉਨ੍ਹਾਂ ਦੀ ਭੈਣ ਸੁਰਿੰਦਰ ਕੌਰ ਵਲੋਂ ਪਗੜੀ ਭੇਟ ਕੀਤੀ। ਇਸ ਮੌਕੇ ਹਲਕਾ ਵਿਧਾਇਕਾ ਦੀਨਾਨਗਰ ਅਰੁਣਾ ਚੌਧਰੀ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਕਾਂਗਰਸ ਪਾਰਟੀ ਦਾ ਵਫ਼ਾਦਾਰ ਆਗੂ ਸੀ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਸਾਡੇ ਪਰਿਵਾਰ ਨਾਲ ਜੁੜਿਆ ਸੀ। ਇਸ ਮੌਕੇ ਸੇਵਾ ਮੁਕਤ ਤਹਿਸੀਲਦਾਰ ਬਾਵਾ ਸਿੰਘ, ਮਾਸਟਰ ਜਰਨੈਲ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ ਨਵਾਂ ਪਿੰਡ ਤੇ ਜ਼ੋਨ ਇੰਚਾਰਜ, ਪ੍ਰਧਾਨ ਕਸ਼ਮੀਰ ਸਿੰਘ ਗੁਰਦੁਆਰਾ ਸ਼ਹੀਦ ਬੀਬੀ ਸੁੰਦਰ ਕੌਰ ਛੰਭ ਕਾਹਨੂੰਵਾਨ ਨੇ ਕਿਹਾ ਕਿ ਉਹ ਬਹੁਤ ਮਿਹਨਤੀ ਸਨ ਅਤੇ ਪਰਿਵਾਰ ਨੂੰ ਇਕ ਮਣਕੇ ਵਿਚ ਪਰੋ ਕੇ ਰੱਖਿਆ ਸੀ। ਉਨ੍ਹਾਂ ਨੇ ਆਪਣੇ ਛੋਟੇ ਭਰਾ ਜੋਗਿੰਦਰ ਸਿੰਘ ਨੂੰ ਕੋਆਪ੍ਰੇਟਿਵ ਬੈਂਕ ਦੇ ਮੈਨੇਜਰ ਬਣਾਇਆ ਅਤੇ ਦੂਜੇ ਭਰਾ ਫੁੰਮਣ ਸਿੰਘ ਨੂੰ ਤਹਿਸੀਲਦਾਰ ਬਣਾਇਆ। ਜਦਕਿ ਬਾਕੀ ਪਰਿਵਾਰ ਨੂੰ ਚੰਗੀ ਤਾਲੀਮ ਦਿਵਾ ਕੇ ਵਿਦੇਸ਼ ਵਿਚ ਭੇਜਿਆ। ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਉਨ੍ਹਾਂ ਦਾ ਵੱਡਾ ਪੁੱਤਰ ਪੂਰਨ ਸਿੰਘ, ਸੁਖਦੇਵ ਸਿੰਘ ਤੇ ਜਸਵਿੰਦਰ ਸਿੰਘ ਅਮਰੀਕਾ ਵਿਚ ਚੰਗੇ ਕਾਰੋਬਾਰ ਚਲਾ ਰਹੇ ਹਨ। ਸਟੇਜ ਸੈਕਟਰੀ ਦੇ ਫ਼ਰਜ਼ ਮੁਖ਼ਤਿਆਰ ਸਿੰਘ ਨੇ ਨਿਭਾਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਬਿੱਲੂ, ਮਨਜੀਤ ਸਿੰਘ ਚੰਡੀਗੜ ਜੇ. ਆਰ, ਉਘੇ ਕਾਰੋਬਾਰੀ ਸੁਖਜਿੰਦਰ ਸਿੰਘ ਗੋਹਤ ਪੋਖਰ, ਸਰਪੰਚ ਸੁਲੱਖਣ ਸਿੰਘ ਬੱਲੀ ਨਵਾਂ ਸ਼ਾਲਾ, ਕਾਂਗਰਸੀ ਆਗੂ ਅਜੀਤ ਸਿੰਘ ਨਵਾਂ ਸ਼ਾਲਾ, ਸੇਵਾ ਮੁਕਤ ਐਸ. ਡੀ. ਓ. ਭਜਨ ਸਿੰਘ ਜਵਾਈ, ਮਨਮੋਹਨਪ੍ਰੀਤ ਸਿੰਘ ਜਵਾਈ, ਮਾਸਟਰ ਅਸ਼ੋਕ ਕੁਮਾਰ ਪੁਲ ਤਿੱਬੜੀ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਤੇ ਹੋਰ ਆਗੂ, ਰਿਸ਼ਤੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰੇਡ ਕਮਿਸ਼ਨ ਨੇ ਦੋਰਾਂਗਲਾ, ਗਾਹਲੜੀ, ਬਹਿਰਾਮਪੁਰ ਤੇ ਦੀਨਾਨਗਰ ਵਿਖੇ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਕੀ... ਅਗਲੀ ਖ਼ਬਰ ਯੂਰੋ ਕਿਡਜ਼ ਸਕੂਲ ਵਿਖੇ ਬੱਚਿਆਂ ਲਈ ਕੌਂਸਲਿੰਗ ਸੈਸ਼ਨ ਕਰਵਾਇਆ
Ad Position 24