ਬਟਾਲਾ, 18 ਜੁਲਾਈ (ਹਰਦੇਵ ਸਿੰਘ ਸੰਧੂ)- ਜੁਆਇੰਟ ਅੇਕਸ਼ਨ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਲੀਗਲ ਏਡ ਡਿਫੈਂਸ ਕੋਂਸਲ ਦੇ ਸਿਸਟਮ ਨੂੰ ਵਾਪਸ ਕਰਾਉਣ ਲਈ ਪੂਰੇ ਪੰਜਾਬ ਭਰ ਦੇ ਵਕੀਲ ਪਿਛਲੇ ਕਰੀਬ 12 ਦਿਨਾਂ ਤੋਂ ਹੜ੍ਹਤਾਲ ’ਤੇ ਹਨ ਅਤੇ ਅਦਾਲਤਾਂ ਦਾ ਕੰਮ ਮੁਕੰਮਲ ਤੌਰ ’ਤੇ ਸਾਰੇ ਪੰਜਾਬ ਵਿਚ ਠੱਪ ਹੈ। ਉਸ ਤਹਿਤ ਬਾਰ ਐਸ਼ੋਸਿਏਸਨ ਬਟਾਲਾ ਦੀ ਇਕ ਹੰਗਾਮੀ ਮੀਟਿੰਗ ਬਾਰ ਪ੍ਰਧਾਨ ਵਕੀਲ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿਚ ਹੋਈ। ਪ੍ਰਧਾਨ ਰੰਧਾਵਾ ਨੇ ਕਿਹਾ ਕਿ ਪੰਜਾਬ ਭਰ ਦੇ ਸਾਰੇ ਵਕੀਲਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੋਂਸਲ ਸਿਸਟਮ ਨੂੰ ਵਾਪਸ ਨਹੀ ਲੈਂਦੇ ਉਦੋਂ ਤੱਕ ਵਕੀਲਾਂ ਵਲੋਂ ਪੂਰੇ ਪੰਜਾਬ ਅੰਦਰ ਹੜ੍ਹਤਾਲ ਜਾਰੀ ਰਹੇਗੀ। ਪ੍ਰਧਾਨ ਨੇ ਦੱਸਿਆ ਕਿ ਲੋੜ ਪੈਣ ’ਤੇ ਪੂਰੇ ਪੰਜਾਬ ਦੇ ਵਕੀਲ ਮਾਨਯੋਗ ਸੁਪਰੀਮ ਕੋਰਟ ਦਿੱਲੀ ਵਿਖੇ ਧਰਨਾ ਦੇਣਗੇ। ਉਨ੍ਹਾਂ ਦੱਸਿਆ ਕਿ ਅੱਜ ਸਾਰੇ ਪੰਜਬ ਦੇ ਵਕੀਲਾਂ ਵਲੋਂ ਲੋਕ ਅਦਾਲਤ ਦਾ ਬਾਈਕਾਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਕਰਵਾਲੀਆਂ, ਰਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ, ਪਾਰਸ ਭਗਤ, ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਬਲਦੇਵ ਸਿੰਘ, ਸਤਿੰਦਰਪਾਲ ਸਿੰਘ ਕਾਹਲੋਂ, ਪ੍ਰਵੇਜਇੰਦਰ ਸਿੰਘ ਪਰਮਾਰ, ਪੰਕਜ ਵੈਦ, ਐਚ.ਐਸ. ਮਾਂਗਟ, ਦੀਪਕ ਮੋਹਨ, ਵਿਨੋਦ ਬਾਸਾ, ਨਵਦੀਪ ਸਿੰਘ ਕਾਹਲੋਂ,ਜਸਵਿੰਦਰ ਸਿੰਘ ਢਿੱਲੋਂ, ਨਵਜੋਤ ਕੌਰ, ਬਲਵਿੰਦਰਜੀਤ ਕੌਰ, ਸਰਬਜੀਤ ਕੌਰ, ਬਿੰਦੂ, ਸਤਵਿੰਦਰ ਸਿੰਘ, ਰਾਜੇਸ਼ ਮਹੰਤ, ਯੁਵਰਾਜ ਸਿੰਘ ਬੇਦੀ, ਓਮ ਪ੍ਰਕਾਸ਼, ਰਾਜੇਸ਼ ਜੋਸ਼ੀ, ਪਰਮੀਤ ਸਿੰਘ ਬੇਦੀ, ਤਰਸੇਮ ਸਿੰਘ ਲਾਲੀ, ਅਰਵਿੰਦ ਗੁਪਤਾ, ਸੁਦੇਸ਼ ਗੁਪਤਾ, ਪੰਕਜ ਮਲਹੋਤਰਾ, ਭੁਪਿੰਦਰ ਸਿੰਘ ਮੱਲੀ, ਦਲਵਿੰਦਰਜੀਤ ਸਿੰਘ ਖੈਹਿਰਾ, ਐਸ.ਐਸ. ਚਾਹਲ, ਅਮਨਦੀਪ ਸਿੰਘ ਉਦੋਕੇ, ਬਿਕਰਮਜੀਤ ਸਿੰਘ ਸਿੰਬਲ, ਮੈਨਸੀ, ਸਨੇਹਾ ਸ਼ਰਮਾ, ਕੈਥਲੀਨ ਖੋਖਰ, ਵਿਕਾ ਅਗਿਨੀਹੋਤਰੀ, ਜਤਿੰਦਰ ਮਾਣਾ, ਅਵਤਾਰ ਸਿੰਘ ਅਬਰੋਲ, ਵਰੁਣ ਅਗਰਵਾਲ, ਪਰੁਣ ਭਾਗੋਵਾਲੀਆ, ਹਰੀਸ਼ ਮਹੰਤ, ਆਸ਼ੂਤੋਸ਼ ਮਹੰਤ, ਰਾਜੇਸ਼ ਸ਼ੇਰਗਿੱਲ, ਰਘਬੀਰ ਸਿੰਘ ਬਾਜਵਾ, ਦੀਪਕ ਸ਼ਰਮਾ, ਰਾਜੇਸ਼ ਸਾਰੰਗਲ ਆਦਿ ਹਾਜ਼ਰ ਸਨ।